ਸ਼ੇਫੀਲਡ (ਏਪੀ) : ਮਾਰਕ ਸੇਲਬੀ ਨੇ ਦਰਸ਼ਕਾਂ ਨਾਲ ਭਰੇ ਕਰੂਸਿਬਲ ਥਿਏਟਰ ਵਿਚ ਸ਼ਾਨ ਮਰਫੀ ਨੂੰ ਫਾਈਨਲ ਵਿਚ 18-15 ਨਾਲ ਹਰਾ ਕੇ ਵਿਸ਼ਵ ਸਨੂਕਰ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਿਆ। ਸੇਲਬੀ ਨੇ ਚੌਥੀ ਵਾਰ ਵਿਸ਼ਵ ਖ਼ਿਤਾਬ ਹਾਸਲ ਕੀਤਾ। ਸਿਰਫ਼ ਸਟੀਫਨ ਹੈਂਡਰੀ (ਸੱਤ), ਰੋਨੀ ਓ ਸੁਲਿਵਾਨ, ਰੇ ਰੀਅਰਡਨ ਤੇ ਸਟੀਵ ਡੇਵਿਸ (ਸਾਰੇ ਛੇ) ਨੇ ਉਨ੍ਹਾਂ ਤੋਂ ਵੱਧ ਖ਼ਿਤਾਬ ਜਿੱਤੇ ਹਨ। ਸੇਲਬੀ ਇਸ ਤੋਂ ਪਹਿਲਾਂ 2014, 2016 ਤੇ 2017 ਵਿਚ ਵਿਸ਼ਵ ਚੈਂਪੀਅਨ ਬਣੇ ਸਨ। ਸੇਲਬੀ ਪਿਛਲੇ ਸਾਲ ਸੈਮੀਫਾਈਨਲ ਵਿਚ ਓ ਸੁਲਿਵਾਨ ਹੱਥੋਂ ਹਾਰ ਗਏ ਸਨ। ਇਸ 27 ਦਿਨਾਂ ਟੂਰਨਾਮੈਂਟ ਵਿਚ ਇੰਗਲੈਂਡ ਵਿਚ ਇੰਡੋਰ ਪ੍ਰਰੋਗਰਾਮਾਂ ਵਿਚ ਵੱਡੀ ਗਿਣਤੀ ਵਿਚ ਦਰਸ਼ਕਾਂ ਦੀ ਵਾਪਸੀ ਵੀ ਹੋਈ ਕਿਉਂਕਿ ਦੇਸ਼ ਵਿਚ ਲਾਕਡਾਊਨ ਵਿਚ ਿਢੱਲ ਦਿੱਤੀ ਗਈ ਹੈ।