ਨਵੀਂ ਦਿੱਲੀ (ਜੇਐੱਨਐੱਨ) : ਵਿਸ਼ਵ ਰੈਂਕਿੰਗ 'ਚ ਦੂਜੇ ਸਥਾਨ 'ਤੇ ਕਾਬਜ ਆਸਟ੍ਰੇਲੀਆ ਖ਼ਿਲਾਫ਼ 21 ਤੇ 22 ਫਰਵਰੀ ਨੂੰ ਖੇਡੇ ਜਾਣ ਵਾਲੇ ਐੱਫਆਈਐੱਚ ਪ੍ਰੋ ਲੀਗ ਮੁਕਾਬਲੇ ਲਈ ਹਾਕੀ ਇੰਡੀਆ ਨੇ ਮਨਪ੍ਰੀਤ ਸਿੰਘ ਦੀ ਅਗਵਾਈ 'ਚ ਮੰਗਲਵਾਰ ਨੂੰ 24 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ। ਭੁਬਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਚ ਖੇਡੇ ਜਾਣ ਵਾਲੇ ਮੁਕਾਬਲੇ ਲਈ ਹਰਮਨਪ੍ਰੀਤ ਸਿੰਘ ਟੀਮ ਦੇ ਉੱਪ ਕਪਤਾਨ ਹੋਣਗੇ। ਪਿਛਲੇ ਦਿਨੀਂ ਵਿਸ਼ਵ ਰੈਂਕਿੰਗ ਵਿਚ ਚੌਥੇ ਸਥਾਨ 'ਤੇ ਪੁੱਜੀ ਭਾਰਤੀ ਟੀਮ ਨੇ ਐੱਫਆਈਐੱਚ ਪ੍ਰੋ ਲੀਗ ਦੇ ਪਿਛਲੇ ਮੁਕਾਬਲੇ ਵਿਚ ਵਿਸ਼ਵ ਚੈਂਪੀਅਨ ਬੈਲਜੀਅਮ ਨੂੰ ਪਹਿਲੇ ਮੈਚ ਵਿਚ 2-1 ਨਾਲ ਹਰਾਇਆ ਸੀ ਜਦਕਿ ਦੂਜੇ ਮੁਕਾਬਲੇ ਵਿਚ ਉਸ ਨੂੰ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 24 ਮੈਂਬਰੀ ਟੀਮ ਵਿਚ ਗੋਲਕੀਪਰ ਪੀਆਰ ਸ਼੍ਰੀਜੇਸ਼ ਤੇ ਕ੍ਰਿਸ਼ਣ ਪਾਠਕ ਤੋਂ ਇਲਾਵਾ ਅਮਿਤ ਰੋਹੀਦਾਸ, ਸੁਰਿੰਦਰ ਕੁਮਾਰ, ਬਰਿੰਦਰ ਲਾਕੜਾ, ਹਰਮਨਪ੍ਰਰੀਤ ਸਿੰਘ, ਵਰੁਣ ਕੁਮਾਰ, ਗੁਰਿੰਦਰ ਸਿੰਘ ਤੇ ਰੁਪਿੰਦਰ ਪਾਲ ਸਿੰਘ ਵਰਗੇ ਤਜਰਬੇਕਾਰ ਖਿਡਾਰੀ ਹਨ। ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਕਿ ਵਿਸ਼ਵ ਚੈਂਪੀਅਨ ਖ਼ਿਲਾਫ਼ ਫ਼ਸਵਾਂ ਮੁਕਾਬਲਾ ਖੇਡਣ ਤੋਂ ਬਾਅਦ ਅਸੀਂ ਇਕ ਹੋਰ ਮਜ਼ਬੂਤ ਟੀਮ ਨਾਲ ਭਿੜਾਂਗੇ। ਅਸੀਂ ਮੁੜ ਟੀਮ ਵਿਚ ਮਜ਼ਬੂਤ ਖਿਡਾਰੀਆਂ ਨੂੰ ਥਾਂ ਦਿੱਤੀ ਹੈ ਜੋ ਸਾਨੂੰ ਪੂਰੇ ਮੈਚ ਵਿਚ ਚੰਗਾ ਸੰਤੁਲਨ ਪ੍ਰਦਾਨ ਕਰਨ ਨਾਲ ਦੁਨੀਆ ਦੀ ਸਰਬੋਤਮ ਟੀਮ ਨਾਲ ਇਕ ਹੋਰ ਮੁਕਾਬਲਾ ਕਰਨ ਵਿਚ ਸਾਡੀ ਮਦਦ ਕਰ ਸਕਦੇ ਹਨ।

ਭਾਰਤੀ ਟੀਮ 'ਚ ਸ਼ਾਮਲ ਖਿਡਾਰੀ :

ਪੀਆਰ ਸ਼੍ਰੀਜੇਸ਼, ਕੇਬੀ ਪਾਠਕ, ਅਮਿਤ ਰੋਹੀਦਾਸ, ਸੁਰਿੰਦਰ ਕੁਮਾਰ, ਬਰਿੰਦਰ ਲਾਕੜਾ, ਹਰਮਨਪ੍ਰਰੀਤ ਸਿੰਘ (ਉੱਪ ਕਪਤਾਨ), ਵਰੁਣ ਕੁਮਾਰ, ਗੁਰਿੰਦਰ ਸਿੰਘ, ਰੁਪਿੰਦਰ ਪਾਲ ਸਿੰਘ, ਮਨਪ੍ਰਰੀਤ ਸਿੰਘ (ਕਪਤਾਨ), ਵਿਵੇਕ ਸਾਗਰ ਪ੍ਰਸਾਦ, ਹਾਰਦਿਕ ਸਿੰਘ, ਚਿੰਗਲੇਨਸਾਨਾ ਸਿੰਘ, ਰਾਜ ਕੁਮਾਰ ਪਾਲ, ਆਕਾਸ਼ਦੀਪ ਸਿੰਘ, ਸੁਮਿਤ, ਲਲਿਤ ਉਪਾਧਿਆਏ, ਗੁਰਸਾਹਿਬਜੀਤ ਸਿੰਘ, ਦਿਲਪ੍ਰਰੀਤ ਸਿੰਘ, ਐੱਸਵੀ ਸੁਨੀਲ, ਜਰਮਨਪ੍ਰਰੀਤ ਸਿੰਘ, ਸਿਮਰਨਜੀਤ ਸਿੰਘ, ਨੀਲਾਕਾਂਤਾ ਸ਼ਰਮਾ, ਰਮਨਦੀਪ ਸਿੰਘ