ਜਤਿੰਦਰ ਪੰਮੀ, ਜਲੰਧਰ : 12ਵੀਂ ਹਾਕੀ ਇੰਡੀਆ ਕੌਮੀ (ਸਬ ਜੂਨੀਅਰ ਮਰਦ) ਹਾਕੀ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਵਾਲੀ ਪੰਜਾਬ ਹਾਕੀ ਟੀਮ ਦੀ ਕਪਤਾਨੀ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਮੁਹਾਲੀ ਦਾ ਮਨਮੀਤ ਸਿੰਘ ਰਾਏ ਕਰੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆ ਹਾਕੀ ਪੰਜਾਬ ਦੀ ਐਡਹਾਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੇ ਦੱਸਿਆ ਕਿ 4 ਤੋਂ 15 ਮਈ ਤਕ ਗੋਆ ਵਿਖੇ ਹੋਣ ਵਾਲੀ ਇਸ ਹਾਕੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਪੰਜਾਬ ਦੀ ਸਬ ਜੂਨੀਅਰ ਹਾਕੀ ਟੀਮ ਦੀ ਅਗਵਾਈ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਮੁਹਾਲੀ ਦਾ ਮਨਮੀਤ ਸਿੰਘ ਰਾਏ ਕਰੇਗਾ ਜਦੋਂਕਿ ਓਲੰਪੀਅਨ ਸੁਰਜੀਤ ਸਿੰਘ ਹਾਕੀ ਅਕੈਡਮੀ ਜਲੰਧਰ ਦਾ ਰਾਜਨ ਸਿੰਘ ਟੀਮ ਦਾ ਉਪ ਕਪਤਾਨ ਹੋਵੇਗਾ। ਓਲੰਪੀਅਨ ਸ਼ੰਮੀ ਅਨੁਸਾਰ ਪੰਜਾਬ ਹਾਕੀ ਟੀਮ ਵਿਚ ਕ੍ਰਮਵਾਰ ਪ੍ਰੀਤਇੰਦਰ ਸਿੰਘ, ਜਪਨੀਤ ਸਿੰਘ, ਸੁਖਮਨਪ੍ਰੀਤ ਸਿੰਘ, ਰਾਜਨ ਸਿੰਘ, ਸਤਪਾਲ ਸਿੰਘ, ਹਰਮੋਲਬੀਰ ਸਿੰਘ, ਮਨਮੀਤ ਸਿੰਘ ਰਾਏ, ਹਰਪ੍ਰੀਤ ਸਿੰਘ, ਕਰਨ, ਪ੍ਰਿਤਪਾਲ ਸਿੰਘ, ਉਤਕਰਸ਼, ਪ੍ਰਭਜੋਤ ਸਿੰਘ, ਲਵਨੂਰ ਸਿੰਘ, ਪ੍ਰਭਦੀਪ ਸਿੰਘ, ਰੋਹਨ ਭੂਸ਼ਨ, ਮਨਪ੍ਰੀਤ ਸਿੰਘ, ਬੁਲੰਦਬੀਰ ਸਿੰਘ, ਅਰਮਨਜੋਤ ਸਿੰਘ ਅਤੇ ਹਰਜਸ ਸਿੰਘ ਨੁੰ ਸ਼ਾਮਿਲ ਕੀਤਾ ਗਿਆ ਹੈ ਜਦੋਂਕਿ ਮਨਮੋਹਨ ਸਿੰਘ ਅਤੇ ਵਿਸ਼ਲਜੀਤ ਸਿੰਘ ਕ੍ਰਮਵਾਰ ਪੰਜਾਬ ਟੀਮ ਦੇ ਕੋਚ ਅਤੇ ਮੈਨੇਜਰ ਹੋਣਗੇ।

Posted By: Shubham Kumar