ਡਰਬਨ (ਪੀਟੀਆਈ) : ਭਾਰਤੀ ਖਿਡਾਰਨ ਮਨਿਕਾ ਬੱਤਰਾ ਨੇ ਸਿੰਗਾਪੁਰ ਦੀ ਵੋਂਗ ਸ਼ਿਨ ਨੂੰ ਹਰਾ ਕੇ ਮੰਗਲਵਾਰ ਨੂੰ ਇੱਥੇ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਤੀਜੇ ਗੇੜ ਵਿਚ ਥਾਂ ਬਣਾਈ। ਵਿਸ਼ਵ ਰੈਂਕਿੰਗ ਵਿਚ 39ਵੇਂ ਸਥਾਨ 'ਤੇ ਮੌਜੂਦ ਮਨਿਕਾ ਨੂੰ ਦੂਜੇ ਗੇੜ ਦੇ ਮੁਕਾਬਲੇ ਵਿਚ 171ਵੀਂ ਰੈਂਕ ਦੀ ਆਪਣੀ ਵਿਰੋਧੀ ਨੂੰ ਹਰਾਉਣ ਲਈ ਥੋੜ੍ਹਾ ਪਸੀਨਾ ਵਹਾਉਣਾ ਪਿਆ। ਸਿੰਗਾਪੁਰ ਦੀ ਖਿਡਾਰਨ ਨੇ ਸ਼ੁਰੂਆਤੀ ਦੋ ਗੇਮਾਂ ਵਿਚ ਮਨਿਕਾ ਨੂੰ ਸਖ਼ਤ ਟੱਕਰ ਦਿੱਤੀ ਪਰ ਇਸ ਭਾਰਤੀ ਖਿਡਾਰਨ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 11-9, 11-12, 11-4, 11-8 ਨਾਲ ਜਿੱਤ ਦਰਜ ਕੀਤੀ। ਸ਼ਰਤ ਕਮਲ ਤੇ ਜੀ ਸਾਥੀਆਨ ਬੁੱਧਵਾਰ ਨੂੰ ਮਰਦ ਡਬਲਜ਼ ਪ੍ਰਰੀ-ਕੁਆਰਟਰ ਫਾਈਨਲ ਖੇਡਣਗੇ।

Posted By: Gurinder Singh