ਮਾਨਚੈਸਟਰ (ਰਾਇਟਰ) : ਵਾਟਫੋਰਡ ਖ਼ਿਲਾਫ਼ ਪ੍ਰੀਮੀਅਰ ਲੀਗ ਮੁਕਾਬਲੇ 'ਚ ਮਿਲੀ 1-4 ਦੀ ਕਰਾਰੀ ਹਾਰ ਤੋਂ ਬਾਅਦ ਮਾਨਚੈਸਟਰ ਯੂਨਾਈਟਡ ਨੇ ਮੈਨੇਜਰ ਓਲੇਗਨਰ ਸੋਲਸਕਜੇਰ ਨੂੰ ਅਹੁਦੇ ਤੋਂ ਹਟਾ ਦਿੱਤਾ।

ਮਾਨਚੈਸਟਰ ਯੂਨਾਈਟਡ ਨੇ ਆਪਣੇ ਪਿਛਲੇ 7 ਲੀਗ ਮੁਕਾਬਲਿਆਂ 'ਚੋਂ ਪੰਜ ਮੈਚ ਹਾਰੇ ਹਨ। ਟੀਮ 17 ਅੰਕਾਂ ਨਾਲ ਫ਼ਿਲਹਾਲ ਅੰਕ ਸੂਚੀ 'ਚ ਸੱਤਵੇਂ ਨੰਬਰ 'ਤੇ ਹੈ।