ਮਾਨਚੈਸਟਰ (ਏਪੀ) : ਫਿਲ ਫੋਡੇਨ (90ਵੇਂ ਮਿੰਟ) ਦੇ ਗੋਲ ਦੀ ਮਦਦ ਨਾਲ ਮਾਨਚੈਸਟਰ ਸਿਟੀ ਨੇ ਚੈਂਪੀਅਨਜ਼ ਲੀਗ ਦੇ ਕੁਆਰਟਰ ਫਾਈਨਲ ਮੁਕਾਬਲੇ ਦੇ ਪਹਿਲੇ ਗੇੜ ਵਿਚ ਬੋਰੂਸੀਆ ਡਾਰਟਮੰਡ ਨੂੰ 2-1 ਨਾਲ ਮਾਤ ਦਿੱਤੀ। ਫੋਡੇਨ ਨੇ 90ਵੇਂ ਮਿੰਟ ਵਿਚ ਗੋਲ ਕਰ ਕੇ ਮਾਨਚੈਸਟਰ ਸਿਟੀ ਦੀ ਪਹਿਲੇ ਗੇੜ ਵਿਚ ਜਿੱਤ ਯਕੀਨੀ ਕੀਤੀ। ਅਰਲਿੰਗ ਹਾਲੈਂਡ ਡਾਰਟਮੰਡ ਵੱਲੋਂ ਉਮੀਦ ਮਤਾਬਕ ਪ੍ਰਦਰਸ਼ਨ ਕਰਨ ਵਿਚ ਨਾਕਾਮ ਰਹੇ। ਉਨ੍ਹਾਂ ਨੇ ਹਾਲਾਂਕਿ ਕਪਤਾਨ ਮਾਰਕੋ ਰੁਇਸ (84ਵੇਂ ਮਿੰਟ) ਦੇ ਗੋਲ ਵਿਚ ਮਦਦ ਕੀਤੀ ਜਿਸ ਨਾਲ ਡਾਰਟਮੰਡ ਨੇ ਡੇਵਿਡ ਡੀ ਬਰੂਨ (19ਵੇਂ ਮਿੰਟ) ਦੇ ਗੋਲ ਨਾਲ ਪੱਛੜਨ ਤੋਂ ਬਾਅਦ ਬਰਾਬਰੀ ਹਾਸਲ ਕੀਤੀ ਸੀ।