ਮਾਨਚੈਸਟਰ (ਏਪੀ) : ਮਾਨਚੈਸਟਰ ਸਿਟੀ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਸਾਰੇ ਮੁਕਾਬਲਿਆਂ 'ਚ ਲਗਾਤਾਰ 18ਵੀਂ ਜਿੱਤ ਦਰਜ ਕਰ ਕੇ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) 'ਚ ਚੋਟੀ 'ਤੇ ਆਪਣੀ ਸਥਿਤੀ ਮਜ਼ਬੂਤ ਕੀਤੀ ਜਦੋਂਕਿ ਟਾਟਨਹਮ ਨੂੰ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ। ਟਾਟਨਹਮ ਨੇ ਠੀਕ ਤਿੰਨ ਮਹੀਨੇ ਪਹਿਲਾਂ ਸਿਟੀ ਨੂੰ ਹਰਾ ਕੇ ਚੋਟੀ ਦਾ ਸਥਾਨ ਹਾਸਲ ਕੀਤਾ ਪਰ ਇਸ ਤੋਂ ਬਾਅਦ ਹਾਲਾਤ ਬਦਲ ਗਏ। ਸਿਟੀ ਨੇ ਰਹੀਮ ਸਟਰਲਿੰਗ ਦੇ ਗੋਲ ਦੀ ਮਦਦ ਨਾਲ ਆਰਸੇਨਲ ਨੂੰ 1-0 ਨਾਲ ਹਰਾ ਕੇ ਮਾਨਚੈਸਟਰ ਯੂਨਾਈਟਿਡ ਤੇ ਲੀਸੈਸਟਰ ਸਿਟੀ 'ਤੇ 10 ਅੰਕਾਂ ਦੀ ਲੀਡ ਬਣਾ ਲਈ। ਟਾਟਨਹਮ ਨੂੰ ਪਿਛਲੇ ਛੇ ਮੈਚਾਂ 'ਚੋਂ ਪੰਜ 'ਚ ਹਾਰ ਮਿਲੀ ਹੈ ਜਿਸ ਨਾਲ ਉਹ ਨੌਵੇਂ ਸਥਾਨ 'ਤੇ ਆ ਗਿਆ ਹੈ।

----------

ਮੋਨਾਕੋ ਨੇ ਪੀਐੱਸਜੀ ਨੂੰ ਹਰਾਇਆ

ਪੈਰਿਸ : ਪੈਰਿਸ ਸੇਂਟ ਜਰਮੇਨ (ਪੀਐੱਸਜੀ) ਨੂੰ ਚੈਂਪੀਅਨਜ਼ ਲੀਗ 'ਚ ਬਾਰਸੀਲੋਨਾ ਨੂੰ ਮਾਤ ਦੇਣ ਦੇ ਕੁਝ ਦਿਨ ਬਾਅਦ ਹੀ ਮੋਨਾਕੋ ਤੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਉਹ ਫਰਾਂਸੀਸੀ ਫੁੱਟਬਾਲ ਲੀਗ 'ਚ ਤੀਸਰੇ ਨੰਬਰ 'ਤੇ ਖਿਸਕ ਗਿਆ। ਚੌਥੇ ਨੰਬਰ 'ਤੇ ਕਾਬਜ਼ ਮੋਨਾਕੋ ਨੂੰ ਐਤਵਾਰ ਨੂੰ ਖੇਡੇ ਗਏ ਮੈਚ 'ਚ ਜਿੱਤ ਦਰਜ ਕਰਨ 'ਚ ਖਾਸ ਪਰੇਸ਼ਾਨੀ ਨਹੀਂ ਹੋਈ।

----------

ਏਸੀ ਮਿਲਾਨ 'ਤੇ ਭਾਰੀ ਪਈ ਇੰਟਰ ਮਿਲਾਨ

ਮਿਲਾਨ : ਰੋਮੇਲੁ ਲੁਕਾਕੂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਟਰ ਮਿਲਾਨ ਨੇ ਐਤਵਾਰ ਨੂੰ ਇੱਥੇ ਇਟਲੀ ਦੀ ਲੀਗ ਸੀਰੀ-ਏ ਦੇ ਅਹਿਮ ਮੈਚ 'ਚ ਜਲਾਟਨ ਇਬ੍ਰਾਹਿਮੋਵਿਕ ਦੀ ਏਸੀ ਮਿਲਾਨ ਨੂੰ 3-0 ਨਾਲ ਹਰਾਇਆ। ਇਸ ਮੈਚ ਤੋਂ ਇਕ ਮਹੀਨਾ ਪਹਿਲਾਂ ਲੁਕਾਕੂ ਤੇ ਇਬ੍ਰਾਹਿਮੋਵਿਕ ਵਿਚਾਲੇ ਤਿੱਖੀ ਝੜਪ ਹੋਈ ਸੀ।

Posted By: Susheel Khanna