ਟੋਕੀਓ (ਏਜੰਸੀ) : ਅਮਰੀਕਾ ਦੀ ਸਕੂਲੀ ਵਿਦਿਆਰਥਣ ਲੀਡੀਆ ਜੇਕੋਬੀ ਨੇ ਟੀਮ ਦੀ ਆਪਣੀ ਸਾਥੀ ਤੇ ਪਿਛਲੀ ਵਾਰ ਦੀ ਓਲੰਪਿਕ ਚੈਂਪੀਅਨ ਲਿਲੀ ਕਿੰਗ ਨੂੰ ਪਛਾੜ ਕੇ ਟੋਕੀਓ ਓਲੰਪਿਕ ਦੇ ਮਹਿਲਾ 100 ਮੀਟਰ ਬ੍ਰੈਸਟਸਟ੍ਰੋਕ ਤੈਰਾਕੀ ਮੁਕਾਬਲੇ 'ਚ ਗੋਲਡ ਮੈਡਲ ਜਿੱਤਿਆ।

17 ਸਾਲ ਦੀ ਜੇਕੋਬੀ ਅਮਰੀਕਾ ਦੀ ਓਲੰਪਿਕ ਤੈਰਾਕੀ ਟੀਮ 'ਚ ਥਾਂ ਬਣਾਉਣ ਵਾਲੀ ਅਲਾਸਕਾ ਦੀ ਪਹਿਲੀ ਤੈਰਾਕ ਹੈ। ਜੈਕੋਬੀ ਨੇ ਇਕ ਮਿੰਟ 4.95 ਸਕਿੰਟ ਦੇ ਸਮੇਂ ਨਾਲ ਖ਼ਿਤਾਬ ਆਪਣੇ ਨਾਂ ਕੀਤਾ। ਦੱਖਣੀ ਅਫਰੀਕਾ ਦੀ ਤਤਜਾਨਾ ਸ਼ਕੋਨਮੇਕਰ ਨੇ ਇਕ ਮਿੰਟ 5.22 ਸਕਿੰਟ ਦੇ ਸਮੇਂ ਨਾਲ ਕਾਂਸੇ ਦਾ ਮੈਡਲ ਜਿੱਤ ਕੇ ਅਮਰੀਕਾ ਨੂੰ ਮੁਕਾਬਲੇ ਦੂਜਾ ਮੈਡਲ ਦਿਵਾਇਆ।