ਜੇਐੱਨਐੱਨ, ਜਲੰਧਰ : ਗੁਹਾਟੀ 'ਚ ਸ਼ੁਰੂ ਹੋਈਆਂ 'ਖੇਲੋ ਇੰਡੀਆ' ਯੂਥ ਗੇਮਜ਼ 'ਚ ਪੰਜਾਬ ਦੇ ਖਿਡਾਰੀ ਲਵਪ੍ਰੀਤ ਸਿੰਘ ਨੇ ਸੌ ਮੀਟਰ ਦੌੜ 'ਚ ਕਾਂਸੇ ਦਾ ਮੈਡਲ ਜਿੱਤ ਕੇ ਜਲੰਧਰ ਦਾ ਨਾਂ ਰੋਸ਼ਨ ਕੀਤਾ ਹੈ। ਲਵਪ੍ਰਰੀਤ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ 'ਚ ਨੈਸ਼ਨਲ ਰਿਕਾਰਡ ਸਥਾਪਤ ਕਰ ਚੁੱਕਾ ਹੈ। ਬੀਤੇ ਸ਼ਨਿਚਰਵਾਰ ਨੂੰ ਕੁੰਵਰ ਅਜੈ ਰਾਜ ਸਿੰਘ ਰਾਣਾ ਨੇ ਜੈਵਲਿਨ ਥ੍ਰੋ ਮੁਕਾਬਲੇ 'ਚ ਕਾਂਸੇ ਦਾ ਮੈਡਲ ਜਿੱਤਿਆ ਸੀ। ਦੋ ਦਿਨ ਦੀਆਂ ਖੇਲੋ ਇੰਡੀਆ ਯੂਥ ਗੇਮਜ਼ 'ਚ ਪੰਜਾਬ ਕੁੱਲ ਸੱਤ ਮੈਡਲ ਜਿੱਤ ਚੁੱਕਾ ਹੈ। ਪੰਜਾਬ ਦੇ ਖ਼ਾਤੇ 'ਚ ਇਕ ਸੋਨ, ਦੋ ਚਾਂਦੀ ਤੇ ਚਾਰ ਕਾਂਸੇ ਦੇ ਮੈਡਲ ਆਏ ਹਨ। ਲਵਪ੍ਰੀਤ ਨੇ ਪੁਲਿਸ ਡੀਏਵੀ ਪਬਲਿਕ ਸਕੂਲ 'ਚ ਪੰਜਵੀਂ ਕਲਾਸ ਤੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ। ਕਬੱਡੀ ਖੇਡਦੇ ਸਮੇੇਂ ਸੱਟ ਲੱਗਦੀ ਸੀ ਤਾਂ ਮਾਪੇ ਸੱਟ ਲੱਗਣ 'ਤੇ ਪਰੇਸ਼ਾਨ ਹੁੰਦੇ ਸਨ। ਫਿਰ ਸਪੋਰਟਸ ਕਾਲਜ 'ਚ ਅਥਲੈਟਿਕਸ ਟਰਾਇਲ ਹੋਏ ਜਿਸ ਵਿਚ ਉਨ੍ਹਾਂ ਨੇ 100 ਮੀਟਰ ਦੌੜ 'ਚ ਹਿੱਸਾ ਲੈ ਕੇ ਜਿੱਤ ਦਰਜ ਕੀਤੀ।

ਲਵਪ੍ਰਰੀਤ ਸਿੰਘ ਦੀਆਂ ਉਪਲਬਧੀਆਂ :

-ਸਕੂਲ ਨੈਸ਼ਨਲ ਗੇਮਜ਼ 'ਚ ਦੋ ਵਾਰ ਸੌ ਮੀਟਰ ਰੇਸ 'ਚ ਗੋਲਡ ਮੈਡਲ ਜਿੱਤਿਆ।

-ਪਟਿਆਲਾ 'ਚ ਹੋਈ ਓਪਨ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ 'ਚ ਰਾਸ਼ਟਰੀ ਰਿਕਾਰਡ ਨਾਲ ਗੋਲਡ ਜਿੱਤਿਆ।

-ਆਂਧਰਾ ਪ੍ਰਦੇਸ਼ 'ਚ ਹੋਈ ਜੂਨੀਅਰ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ 'ਚ ਰਾਸ਼ਟਰੀ ਰਿਕਾਰਡ ਨਾਲ ਗੋਲਡ ਜਿੱਤਿਆ।

-ਨੇਪਾਲ 'ਚ ਹੋਈਆਂ ਸਾਊਥ ਏਸ਼ੀਅਨ ਗੇਮਜ਼ 'ਚ ਰਿਲੇਅ ਰੇਸ 'ਚ ਸਿਲਵਰ ਮੈਡਲ ਜਿੱਤਿਆ।

ਓਲੰਪਿਕ 'ਚ ਮੈਡਲ ਜਿੱਤਣਾ ਸੁਪਨਾ : ਕੋਚ

ਲਵਪ੍ਰਰੀਤ ਐੱਲਪੀਯੂ 'ਚ ਬੀਏ ਦੀ ਪੜ੍ਹਾਈ ਕਰ ਰਿਹਾ ਹੈ। ਉਸ ਦੇ ਕੋਚ ਸਰਬਜੀਤ ਸਿੰਘ ਹੈਪੀ ਨੇ ਕਿਹਾ ਕਿ ਲਵਪ੍ਰਰੀਤ ਜੂਨੀਅਰ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ 'ਚ ਨੈਸ਼ਨਲ ਰਿਕਾਰਡ ਬਣਾ ਚੁੱਕਾ ਹੈ। 'ਖੇਲੋ ਇੰਡੀਆ' ਯੂਥ ਗੇਮਜ਼ 'ਚ ਕਾਂਸੇ ਦਾ ਮੈਡਲ ਜਿੱਤ ਕੇ ਉਸ ਨੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈੈ। ਓਲੰਪਿਕ 'ਚ ਮੈਡਲ ਜਿੱਤਣਾ ਲਵਪ੍ਰਰੀਤ ਦਾ ਸੁਪਨਾ ਹੈ। ਹਰ ਅਥਲੈਟਿਕਸ ਮੁਕਾਬਲੇਬਾਜ਼ੀ 'ਚ ਲਵਪ੍ਰਰੀਤ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ।