ਨਵੀਂ ਦਿੱਲੀ, ਆਨਲਾਈਨ ਡੈਸਕ : ਰਾਸ਼ਟਰਮੰਡਲ ਖੇਡਾਂ ਦੇ 5ਵੇਂ ਦਿਨ ਭਾਰਤ ਦੇ ਖਾਤੇ ’ਚ ਕਈ ਮੈਡਲ ਆਏ। ਇਸ ਵਿਚ ਟੇਬਲ ਟੈਨਿਸ ਵਿਚ ਗੋਲਡ, ਲਾਅਨ ਬਾਲ ’ਚ ਗੋਲਡ ਸਮੇਤ ਬੈਡਮਿੰਟਨ ਤੇ ਵੇਟਲਿਫਟਿੰਗ ਵਿਚ ਸਿਲਵਰ ਮੈਡਲ ਜਿੱਤਿਆ। ਭਾਰਤ ਲਈ 5ਵੇਂ ਦਿਨ 4 ਮੈਡਲ ਆਏ। 5 ਦਿਨਾਂ ਬਾਅਦ ਭਾਰਤ ਦੀ ਤਗਮਿਆਂ ਦੀ ਗਿਣਤੀ 13 ਹੋ ਗਈ ਹੈ। ਇਸ ਤੋਂ ਇਲਾਵਾ ਅਥਲੈਟਿਕਸ ਵਿਚ ਲਾਂਗ ਜੰਪ ’ਚ ਭਾਰਤ ਦੇ ਅਨੀਸ਼ ਯਾਹੀਆ, ਐੱਮ ਸ੍ਰੀਸ਼ੰਕਰ ਤੋਂ ਇਲਾਵਾ ਸ਼ਾਟਪੁੱਟ ਵਿਚ ਮਨਪ੍ਰੀਤ ਕੌਰ ਨੇ ਫਾਈਨਲ ਵਿਚ ਥਾਂ ਬਣਾਈ। ਰਾਸ਼ਟਰਮੰਡਲ ਖੇਡਾਂ ਦੇ ਛੇਵੇਂ ਦਿਨ ਭਾਰਤ ਦੇ ਕਈ ਤਗਮੇ ਦਾਅ ’ਤੇ ਲੱਗੇ ਹਨ। ਭਾਰਤ ਅੱਜ ਦੇ ਦਿਨ ਨਾ ਸਿਰਫ਼ ਪੁਰਸ਼ ਅਤੇ ਮਹਿਲਾ ਹਾਕੀ ’ਚ ਉਤਰੇਗਾ ਸਗੋਂ ਵੇਟਲਿਫਟਿੰਗ ’ਚ ਲਵਪ੍ਰੀਤ ਸਿੰਘ ਵੀ ਤਗਮਾ ਜਿੱਤਣ ਦੀ ਕੋਸ਼ਿਸ਼ ਕਰੇਗਾ।

ਲਾਅਨ ਬਾਲ - 1 ਵਜੇ

ਵੇਟਲਿਫਟਿੰਗ - 2 ਵਜੇ

ਪੁਰਸ਼ 109 ਕਿਲੋਗ੍ਰਾਮ - ਲਵਪ੍ਰੀਤ ਸਿੰਘ

ਸ਼ਾਮ 6:30 - ਮਹਿਲਾ 87+ ਕਿਲੋਗ੍ਰਾਮ - ਪੂਰਨਿਮਾ ਪਾਂਡੇ

ਰਾਤ 11 ਵਜੇ - ਪੁਰਸ਼ 109+ ਕਿਲੋਗ੍ਰਾਮ - ਗੁਰਦੀਪ ਸਿੰਘ

ਜੂਡੋ - ਦੁਪਹਿਰ 2:30 ਵਜੇ

ਔਰਤਾਂ ਦੇ 87+ ਕਿਲੋ ਕੁਆਰਟਰ ਫਾਈਨਲ - ਤੁਲਿਕਾ ਮਾਨ

ਪੁਰਸ਼ਾਂ ਦਾ +100 ਕਿਲੋਗ੍ਰਾਮ ਐਲੀਮੀਨੇਸ਼ਨ ਰਾਊਂਡ ਆਫ 16 - ਦੀਪਕ ਦੇਸਵਾਲ

ਹਾਕੀ - 3:30 ਵਜੇ

ਔਰਤਾਂ ਪੂਲ ਏ - ਕੈਨੇਡਾ ਬਨਾਮ ਭਾਰਤ

ਪੁਰਸ਼ ਪੂਲ ਏ - ਕੈਨੇਡਾ ਬਨਾਮ ਭਾਰਤ

ਬਾਕਸਿੰਗ - ਸ਼ਾਮ 4:45 ਵਜੇ

45 ਕਿਲੋਗ੍ਰਾਮ ਤੋਂ ਜ਼ਿਆਦ - 48 ਕਿਲੋਗ੍ਰਾਮ ਕੁਆਰਟਰ ਫਾਈਨਲ - ਨੀਤੂ ਗੰਗਹਾਸ

54 ਕਿਲੋਗ੍ਰਾਮ ਤੋਂ ਵੱਧ - 57 ਕਿਲੋਗ੍ਰਾਮ ਕੁਆਰਟਰ ਫਾਈਨਲ - ਹੁਸਾਮ ਮੁਹੰਮਦ

11:15 - 48 ਕਿਲੋਗ੍ਰਾਮ ਤੋਂ ਜ਼ਿਆਦਾ - 50 ਕਿਲੋਗ੍ਰਾਮ ਕੁਆਰਟਰ ਫਾਈਨਲ - ਨਿਖਤ ਜ਼ਰੀਨ

4 ਅਗਸਤ, 12:45 A.m. - 64 ਕਿਲੋਗ੍ਰਾਮ ਤੋਂ ਵੱਧ - 70 ਕਿਲੋਗ੍ਰਾਮ ਕੁਆਰਟਰ ਫਾਈਨਲ - ਲਵਲੀਨਾ ਬੋਰਗੋਹੇਨ

4 ਅਗਸਤ, ਸਵੇਰੇ 2 ਵਜੇ 75 ਕਿਲੋ-80 ਕਿਲੋਗ੍ਰਾਮ ਕੁਆਰਟਰ ਫਾਈਨਲ- ਆਸ਼ੀਸ਼ ਕੁਮਾਰ

ਸਕੁਐਸ਼ - 8:30 ਵਜੇ ਰਾਤ

ਪੁਰਸ਼ ਸਿੰਗਲ ਮੈਡਲ ਮੈਚ - ਸੌਰਵ ਘੋਸ਼ਾਲ

ਕਿ੍ਰਕਟ - ਰਾਤ 10:30 ਵਜੇ

ਬਾਰਬਾਡੋਸ ਬਨਾਮ ਭਾਰਤ

ਅਥਲੈਟਿਕਸ - 11:30 ਵਜੇ ਰਾਤ

ਹਾਈ ਜੰਪ ਫਾਈਨਲ - ਤੇਜਸਵਿਨ ਸ਼ੰਕਰ

4 ਅਗਸਤ, 12:34 ਸਵੇਰੇ - ਮਹਿਲਾ ਸ਼ਾਟਪੁੱਟ ਫਾਈਨਲ - ਮਨਪ੍ਰੀਤ ਕੌਰ

Posted By: Harjinder Sodhi