ਰੀਓ ਡੀ ਜਨੇਰੀਓ (ਏਐੱਫਪੀ) : ਬ੍ਰਾਜ਼ੀਲ ਦੇ ਕੋਚ ਟੀਟੇ ਨੇ ਅਰਜਨਟੀਨਾ ਦੇ ਦਿੱਗਜ ਖਿਡਾਰੀ ਲਿਓਨ ਮੈਸੀ ਨੂੰ ਦੂਜਿਆਂ ਨੂੰ ਥੋੜ੍ਹਾ ਸਨਮਾਨ ਦੇਣ ਲਈ ਕਿਹਾ। ਮੈਸੀ ਨੇ ਸੈਮੀਫਾਈਨਲ ਤੇ ਤੀਜੇ ਸਥਾਨ ਦੇ ਮੁਕਾਬਲੇ ਵਿਚ ਰੈਫਰੀ ਦੇ ਫ਼ੈਸਲਿਆਂ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਤੇ ਕਿਹਾ ਸੀ ਕਿ ਸਭ ਕੁਝ ਫਿਕਸ ਹੈ ਤੇ ਬ੍ਰਾਜ਼ੀਲ ਹੀ ਚੈਂਪੀਅਨ ਬਣੇਗਾ। ਟੀਟੇ ਨੇ ਕਿਹਾ ਕਿ ਉਨ੍ਹਾਂ ਨੂੰ ਦੂਜਿਆਂ ਨੂੰ ਥੋੜ੍ਹਾ ਸਨਮਾਨ ਦੇਣਾ ਪਵੇਗਾ। ਉਨ੍ਹਾਂ ਨੂੰ ਆਪਣੀ ਹਾਰ ਨੂੰ ਸਮਝਣਾ ਤੇ ਸਵੀਕਾਰ ਕਰਨਾ ਪਵੇਗਾ। ਉਹ ਬਹੁਤ ਵੱਡੇ ਖਿਡਾਰੀ ਹਨ ਇਸ ਲਈ ਉਨ੍ਹਾਂ 'ਤੇ ਬਹੁਤ ਦਬਾਅ ਹੁੰਦਾ ਹੈ। ਹਰ ਇਨਸਾਨ ਦੀਆਂ ਆਪਣੀਆਂ ਮੁਸ਼ਕਲਾਂ ਹਨ ਪਰ ਤੁਹਾਨੂੰ ਨਿਮਰ ਰਹਿਣਾ ਪਵੇਗਾ।