ਸੋਚੀ : ਮੌਜੂਦਾ ਚੈਂਪੀਅਨ ਮਰਸੀਡੀਜ਼ ਦੇ ਲੁਇਸ ਹੈਮਿਲਟਨ ਨੇ ਸ਼ਨਿਚਰਵਾਰ ਨੂੰ ਰੂਸ ਗ੍ਾਂ. ਪਿ੍ਰ. ਫਾਰਮੂਲਾ ਵਨ ਰੇਸ ਵਿਚ ਪੋਲ ਪੁਜੀਸ਼ਨ ਹਾਸਲ ਕਰ ਕੇ ਦਿੱਗਜ ਮਾਈਕਲ ਸ਼ੂਮਾਕਰ ਦੇ 91 ਰੇਸਾਂ ਵਿਚ ਜਿੱਤ ਦੇ ਰਿਕਾਰਡ ਦੀ ਬਰਾਬਰੀ ਵੱਲ ਇਕ ਹੋਰ ਕਦਮ ਵਧਾਇਆ। ਉਹ ਹਾਲਾਂਕਿ ਉਸ ਸਮੇਂ ਏਲੀਮੀਨੇਟ ਹੋਣ ਤੋਂ ਬਚ ਵੀ ਗਏ ਜਦ ਸੇਬੇਸਟੀਅਨ ਵੀਟਲ ਦੀ ਕਾਰ ਹਾਦਸਾਗ੍ਸਤ ਹੋ ਗਈ। ਹੈਮਿਲਟਨ ਨੇ ਇਸ ਟ੍ਰੈਕ 'ਤੇ ਕੁਆਲੀਫਾਇੰਗ ਵਿਚ ਰਿਕਾਰਡ ਸਮਾਂ ਇਕ ਮਿੰਟ 31.304 ਸਕਿੰਟ ਦੇ ਨਾਲ ਚੋਟੀ ਦਾ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਰੈਡਬੁਲ ਦੇ ਮੈਕਸ ਵਰਸਟਾਪੇਨ ਨੂੰ 0.563 ਸਕਿੰਟ ਨਾਲ ਪਛਾੜ ਕੇ ਲਗਾਤਾਰ ਪੰਜਵੀਂ ਵਾਰ ਪੋਲ ਪੁਜੀਸ਼ਨ ਹਾਸਲ ਕੀਤੀ। ਹੈਮਿਲਟਨ ਦੇ ਮਰਸੀਡੀਜ਼ ਟੀਮ ਦੇ ਸਾਥੀ ਚਾਲਕ ਵਾਲਟੇਰੀ ਬੋਟਾਸ ਤੀਜੇ ਸਥਾਨ 'ਤੇ ਰਹੇ।