ਸੰਨਿਆਸ ਮਗਰੋਂ ਬੀਸੀਸੀਆਈ ਮੁਖੀ ਸੌਰਵ ਗਾਂਗੁਲੀ ਤਰ੍ਹਾਂ ਟੈਨਿਸ ਕੌਂਸਲ ਵਿਚ ਵੀ ਭੂਮਿਕਾ ਲੱਭ ਸਕਦੇ ਹਨ ਲੀਏਂਡਰ। ਦ੍ਵਿੜ ਤੇ ਗਾਂਗੁਲੀ ਦੀ ਤਰ੍ਹਾਂ ਦੇਸ਼ ਵਿਚ ਖੇਡ ਦੇ ਵਿਕਾਸ ਨੂੰ ਲੈ ਕੇ ਕੁਝ ਕਰਨਾ ਚਾਹੀਦਾ ਹੈ। ਭਾਰਤ ਨੂੰ ਇਕ ਖੇਡ ਪ੍ਰਧਾਨ ਦੇਸ਼ ਬਣਦਾ ਦੇਖਣਾ ਚਾਹੁੰਦੇ ਹਨ ਪੇਸ।

ਕਹਿੰਦੇ ਹਨ ਕਿ ਸ਼ੇਰ ਕਦੇ ਬੁੱਢਾ ਨਹੀਂ ਹੁੰਦਾ। ਲੀਏਂਡਰ ਪੇਸ ਦੀ ਉਮਰ ਵੈਸੇ ਤਾਂ 46 ਦੇ ਪਾਰ ਜਾ ਚੁੱਕੀ ਹੈ ਪਰ ਉਨ੍ਹਾਂ ਦੇ ਅੰਦਰ ਅਜੇ ਵੀ ਖੇਡ ਨੂੰ ਲੈ ਕੇ ਜਜ਼ਬਾ ਹੈ। ਉਸ ਦੇ ਸਾਹਮਣੇ 22 ਸਾਲ ਦੇ ਅਥਲੀਟ ਵੀ ਗੋਢੇ ਟੇਕ ਦਿੰਦੇ ਹਨ। ਆਪਣੇ ਕਰੀਅਰ ਦੇ ਆਖਰੀ ਸਾਲ ਵਿਚ ਪ੍ਰਵੇਸ਼ ਕਰ ਚੁੱਕੇ ਪੇਸ ਪੰਜ ਅਲੱਗ-ਅਲੱਗ ਦਹਾਕਿਆਂ ਵਿਚ ਖੇਡਣ ਦੇ ਬੇਹੱਦ ਕਰੀਬ ਹਨ। ਇਕ ਖੇਡ ਭਰੇ ਮਾਹੌਲ ਵਿਚ ਪੈਦਾ ਹੋਏ ਪੇਸ ਦੀ ਫਿਟਨੈਸ ਉਨ੍ਹਾਂ ਦੇ ਕਰੀਅਰ ਵਿਚ ਅਹਿਮ ਹਿੱਸਾ ਰਹੀ ਪਰ ਇਸ ਵਿਚ ਕਈ ਲੋਕਾਂ ਦੀ ਮਿਹਨਤ ਰਹੀ। 18 ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਤੇ ਦੇਸ਼ ਦੇ ਇਕਲੌਤੇ ਵਿਅਕਤੀਗਤ ਓਲੰਪਿਕ ਮੈਡਲ ਜੇਤੂ ਟੈਨਿਸ ਖਿਡਾਰੀ ਪੇਸ ਇਸ ਸੰਨਿਆਸ ਲੈ ਲੈਣਗੇ। ਆਸਟ੍ਰੇਲਅਨ ਓਪਨ ਵਿਚ ਆਖਰੀ ਵਾਰ ਖੇਡਣ ਲਈ ਮੈਲਬੌਰਨ ਜਾਣ ਤੋਂ ਪਹਿਲਾਂ ਲੀਏਂਡਰ ਪੇਸ ਨਾਲ ਅਭਿਸ਼ੇਕ ਤਿ੍ਪਾਠੀ ਨੇ ਉਨ੍ਹਾਂ ਦੇ ਕਰੀਅਰ ਤੇ ਭਵਿੱਖ ਦੀਆਂ ਯੋਜਨਾਵਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ। ਪੇਸ਼ ਹਨ ਉਸ ਗੱਲਬਾਤ ਦੇ ਮੁੱਖ ਅੰਸ਼-

ਤੁਸੀ ਇਸ ਸਾਲ ਸੰਨਿਆਸ ਲੈ ਲਵੋਗੇ। ਤੁਸੀ ਆਖ਼ਰੀ ਵਾਰ ਆਸਟ੍ਰੇਲੀਅਨ ਓਪਨ ਖੇਡਣ ਜਾ ਰਹੇ ਹੋ। ਤੁਹਾਡੇ ਦਿਲ ਵਿਚ ਕੀ ਚੱਲ ਰਿਹਾ ਹੈ? ਤੁਸੀ ਕਿਸ ਤਰ੍ਹਾਂ ਟੈਨਿਸ ਕੋਰਟ ਨੂੰ ਅਲਵਿਦਾ ਕਹਿਣਾ ਚਾਹੋਗੇ?

ਆਸਟ੍ਰੇਲੀਆ ਇਕ ਅਜਿਹੀ ਥਾਂ ਰਹੀ ਹੈ ਜਿਥੇ ਮੈਂ ਆਪਣਾ ਪਹਿਲਾਂ ਗ੍ਰੈਂਡਸਲੈਮ ਟੂਰਨਾਮੈਂਟ ਖੇਡਿਆ ਸੀ। 1989 ਵਿਚ ਮੈਂ ਆਪਣਾ ਪਹਿਲਾਂ ਗ੍ਰੈਂਡਸਲੈਮ ਆਸਟ੍ਰੇਲੀਅਨ ਓਪਨ ਵਿਚ ਖੇਡਿਆ ਸੀ। ਉਦੋਂ ਤੋਂ ਲੈ ਕੇ ਅੱਜ ਤਕ ਮੈਂ ਪੰਜ ਵੱਖ-ਵੱਖ ਦਹਾਕਿਆਂ ਵਿਚ ਆਸਟੇ੍ਲੀਅਨ ਓਪਨ ਵਿਚ ਖੇਡਣ ਦੇ ਬੇਹੱਦ ਕਰੀਬ ਹਾਂ। ਇਹ ਪਲ ਮੇਰੇ ਲਈ ਬੇਹੱਦ ਖ਼ਾਸ ਹਨ। ਅਜਿਹੇ ਵਿਚ ਆਸਟ੍ਰੇਲੀਅਨ ਓਪਨ ਹਮੇਸ਼ਾ ਤੋਂ ਮੇਰੇ ਲਈ ਖਾਸ ਰਿਹਾ ਹੈ ਅਤੇ ਇਸ ਵਾਰ ਜਦ ਮੈਂ ਉਥੇ ਖੇਡਣ ਉਤਰਾਂਗਾ ਤਾਂ ਉਸ ਖਾਸ ਅਹਿਸਾਸ ਦਾ ਤਜਰਬਾ ਕਰਾਂਗਾ।

ਅੱਜ ਵੀ ਤੁਹਾਨੂੰ ਇਕ 46 ਸਾਲ ਦਾ ਲੜਕਾ ਮੰਨਿਆ ਜਾਂਦਾ ਹੈ। ਅਜਿਹਾ ਕੀ ਖਾਸ ਕਾਰਨ ਹੈ ਕਿ ਤੁਸੀ ਸੰਨਿਆਸ ਦੇ ਆਖ਼ਰੀ ਸਾਲ ਵਿਚ ਵੀ ਯੁਵਾ ਟੈਨਿਸ ਸਟਾਰਾਂ ਨੂੰ ਟੱਕਰ ਦਿੰਦੇ ਹੋ?

ਮੈਂ ਕਾਫੀ ਖੁਸ਼ਕਿਸਮਤ ਹਾਂ ਕਿ ਮੈਨੂੰ ਅਜਿਹੇ ਮਾਤਾ-ਪਿਤਾ ਮਿਲੇ। ਹਾਲਾਂਕਿ ਮੈਨੂੰ ਲੱਗਦਾ ਹੈ ਕਿ ਪਿਛਲੇ 30 ਸਾਲਾਂ ਵਿਚ ਮੈਨੂੰ ਫਿੱਟ ਰੱਖਣ ਵਿਚ ਕਈ ਲੋਕਾਂ ਦੀ ਅਹਿਮ ਭੂਮਿਕਾ ਰਹੀ ਹੈ। ਮੇਰੇ ਕੋਚ ਰਿਕ ਲੀਚ ਤੇ ਬਾਬ, ਮੇਰੇ ਫਿਟਨੈਸ ਟ੍ਰੇਨਰ ਡੇਬ ਹਰਮਨ ਤੇ ਵੈਭਬ ਡਾਗਾ, ਮੇਰੇ ਨਾਲ ਯਾਤਰਾ ਕਰਨ ਵਾਲੇ ਤੇ ਮੇਰੇ ਯੋਗਾ ਮਾਸਟਰ ਸੰਜੇ ਸਿੰਘ, ਮੇਰੇ ਪਿਤਾ ਡਾਕਟਰ ਪੇਸ ਜੋ ਕਿ ਮੇਰੇ ਡਾਕਟਰ ਵੀ ਹਨ ਅਤੇ ਮੇਰਾ ਪ੍ਰਬੰਧਨ ਕਰਨ ਵਾਲੀ ਮੇਰੀ ਟੀਮ। ਇਹ ਸਾਰੇ ਕਰੀਬ 25-30 ਸਾਲਾਂ ਤੋਂ ਮੇਰੇ ਨਾਲ ਰਹੇ ਹਨ ਅਤੇ ਇਨ੍ਹਾਂ ਸਾਰਿਆਂ ਨੇ ਮੇਰੇ ਕਰੀਅਰ ਵਿਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਸਾਰਿਆਂ ਦੇ ਕਾਰਨ ਹੀ ਅੱਜ ਮੈਂ ਸਾਰੇ ਖ਼ਿਤਾਬ ਜਿੱਤ ਸਕਿਆ ਹਾਂ ਅਤੇ ਇਸ ਲਈ ਮੈਂ ਇਨ੍ਹਾਂ ਦਾ ਧੰਨਵਾਦ ਕਰਨਾ ਚਾਹਾਂਗਾ।

ਸੰਨਿਆਸ ਮਗਰੋਂ ਤੁਹਾਡੀ ਕੀ ਯੋਜਨਾ ਹੈ?

ਸੰਨਿਆਸ ਮਗਰੋਂ ਮੇਰੀਆਂ ਕੁਝ ਯੋਜਨਾਵਾਂ ਹਨ। ਅਜੇ ਮੈਂ ਕਈ ਕਾਰਪੋਰੇਟ ਸੈਕਟਰ ਵਿਚ ਮਨੋਬਲ ਵਧਾਉਣ ਲਈ ਭਾਸ਼ਣ ਦੇ ਰਿਹਾ ਹਾਂ। ਸਿਹਤ, ਫਿਟਨੈਸ, ਭੋਜਨ ਤੇ ਜੀਵਨ ਦੇ ਤੌਰ-ਤਰੀਕਿਆਂ ਨੂੰ ਲੈ ਕੇ ਮੈਂ ਕਾਫੀ ਕੰਮ ਕਰ ਰਿਹਾ ਹਾਂ। ਮੈਂ ਲੋਕਾਂ ਨੂੰ ਉਸ ਤਜਰਬੇ ਦੇ ਬਾਰੇ ਦੱਸ ਰਿਹਾ ਹਾਂ ਜੋ ਮੈਂ ਪਿਛਲੇ 30 ਸਾਲਾਂ ਵਿਚ ਦੁਨੀਆ ਭਰ ਵਿਚ ਦੌਰਾ ਕਰਦੇ ਹੋਏ ਹਾਸਲ ਕੀਤਾ ਤਾਂ ਕਿ ਉਹ ਵੀ ਚੈਂਪੀਅਨ ਬਣ ਸਕਣ। ਮੇਰੀ ਯੋਜਨਾ ਬੱਚਿਆਂ ਨੂੰ ਖੇਡਾਂ ਰਾਹੀਂ ਸਿੱਖਿਆ ਦੇਣ ਦੀ ਵੀ ਹੈ। ਖੇਡ ਸਿੱਖਿਆ ਮੇਰੇ ਲਈ ਕਾਫੀ ਅਹਿਮ ਹੈ ਜੋ ਇਕ ਆਮ ਬੱਚੇ ਦੇ ਜੀਵਨ ਨੂੰ ਬਦਲ ਸਕਦਾ ਹੈ। ਤੁਸੀ ਇਕ ਬੱਚੇ ਦੇ ਜੀਵਨ ਨੂੰ ਸਕਾਲਰਸ਼ਿਪ ਦੇ ਕੇ ਜਾਂ ਫਿਰ ਉਸ ਨੂੰ ਸਰੀਰਕ ਰੂਪ ਨਾਲ ਫੁਰਤੀਲਾ ਬਣਾ ਕੇ ਮਦਦ ਕਰ ਸਕਦੇ ਹਨ। ਮੈਨੂੰ ਲੱਗਦਾ ਹੈ ਕਿ ਖੇਡ ਇਕ ਅਜਿਹਾ ਜ਼ਰੀਆ ਹੈ ਜਿਸ ਰਾਹੀਂ ਤੁਸੀ ਕਈ ਸਮੁਦਾਇਆਂ ਨੂੰ ਥਾਂ ਲਿਆ ਸਕਦੇ ਹਨ। ਮੇਰਾ ਸਪਨਾ ਹੈ ਕਿ ਮੈਂ ਭਾਰਤ ਨੂੰ ਇਕ ਖੇਡ ਪ੍ਰਧਾਨ ਦੇਸ਼ ਦੇ ਰੂਪ ਵਿਚ ਵਿਕਸਿਤ ਹੁੰਦਾ ਦੇਖਾ।

ਇਸ ਸਾਲ ਹੋਣ ਵਾਲੇ ਓਲੰਪਿਕ ਨੂੰ ਲੈ ਕੇ ਕੀ ਯੋਜਨਾ ਹੈ?

ਮੈਂ ਅਜੇ ਇਸ 'ਤੇ ਜ਼ਿਆਦਾ ਕੁਝ ਨਹੀਂ ਕਹਿ ਸਕਦਾ ਕਿਉਂਕਿ ਅਜੇ ਵੀ ਓਲੰਪਿਕ ਕਾਫੀ ਦੂਰ ਹੈ। ਮੈਨੂੰ ਲੱਗਦਾ ਹੈ ਕਿ ਓਲੰਪਿਕ ਲਈ ਚੋਣ ਅਤੇ ਤਿਆਰੀਆਂ ਅਜੇ ਕਾਫੀ ਦੂਰ ਹਨ।