ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਓਲੰਪਿਕ ਸੰਘ (ਆਈਓਏ) ਤੇ ਭਾਰਤੀ ਅਤਲੈਟਿਕ ਮਹਾਸੰਘ (ਏਐੱਫਆਈ) ਨੇ ਦਿੱਲੀ ਹਾਈ ਕੋਰਟ ਨੂੰ ਸੂਚਨਾ ਦਿੱਤੀ ਹੈ ਕਿ ਰਾਸ਼ਟਰ ਮੰਡਲ ਖੇਡਾਂ-2010 ਦੇ ਭਿ੍ਸ਼ਟਾਚਾਰ ਮਾਮਲੇ ਦੇ ਦੋਸ਼ੀ ਲਲਿਤ ਭਨੋਟ ਉਨ੍ਹਾਂ ਦੇ ਪ੍ਰਤੀਨਿਧੀ ਵਜੋਂ ਟੋਕੀਓ ਓਲੰਪਿਕ ਨਹੀਂ ਜਾਣਗੇ।

ਆਈਓਏ ਅਤੇ ਏਐੱਫਆਈ ਨੇ ਇਹ ਜਵਾਬ ਇਕ ਪਟੀਸ਼ਨ 'ਤੇ ਦਿੱਤਾ, ਜਿਸ 'ਚ ਮੰਗ ਕੀਤੀ ਗਈ ਸੀ ਕਿ ਭਨੋਟ ਨੂੰ ਆਗਾਮੀ ਟੋਕੀਓ ਓਲੰਪਿਕ, ਏਸ਼ਿਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਸਮੇਤ ਕਿਸੇ ਵੀ ਕੌਮਾਂਤਰੀ ਖੇਡ ਟੂਰਨਾਮੈਂਟ 'ਚ ਆਈਓਏ, ਏਐੱਫਆਈ ਤੇ ਭਾਰਤ ਦੀ ਅਗਵਾਈ ਕਰਨ ਤੋਂ ਰੋਕਿਆ ਜਾਵੇ। ਭਨੋਟ 'ਤੇ ਕਥਿਤ ਤੌਰ 'ਤੇ ਧੋਖਾਧੜੀ, ਸਾਜ਼ਿਸ਼ ਰਚਣ ਤੇ ਸਰਕਾਰੀ ਖ਼ਜ਼ਾਨੇ ਨੂੰ 90 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਕਰਨ ਦਾ ਦੋਸ਼ ਹੈ।