ਮੈਡਰਿਡ (ਏਐੱਫਪੀ) : ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਵਿਚ ਐਤਵਾਰ ਨੂੰ ਗ੍ਰੇਨਾਡਾ ਨੇ ਰੀਅਲ ਬੇਟਿਸ ਨੂੰ 1-0 ਨਾਲ ਹਰਾ ਕੇ ਇਕ ਵਾਰ ਮੁੜ ਅੰਕ ਸੂਚੀ ਵਿਚ ਚੋਟੀ ਦਾ ਸਥਾਨ ਹਾਸਲ ਕਰ ਲਿਆ। ਗ੍ਰੇਨਾਡਾ ਵੱਲੋਂ ਇਕਲੌਤਾ ਗੋਲ ਏਲਵੇਰੋ ਵੇਡੀਲੋ ਨੇ ਕੀਤਾ। ਗ੍ਰੇਨਾਡਾ 20 ਅੰਕਾਂ ਨਾਲ ਚੋਟੀ 'ਤੇ ਹੈ ਤੇ ਉਸ ਨੇ ਬਾਰਸੀਲੋਨਾ 'ਤੇ ਇਕ ਅੰਕ ਦੀ ਬੜ੍ਹਤ ਹਾਸਲ ਕਰ ਲਈ ਹੈ। ਇੰਨਾ ਹੀ ਨਹੀਂ ਬਾਰਸੀਲੋਨਾ ਤੋਂ ਇਲਾਵਾ ਰੀਅਲ ਸੋਸੀਏਦਾਦ, ਏਟਲੇਟਿਕੋ ਮੈਡਰਿਡ ਤੇ ਸੇਵੀਆ ਦੇ ਵੀ 19-19 ਅੰਕ ਹਨ ਤੇ ਚੋਟੀ ਦੇ ਸਥਾਨ ਦੀ ਦੌੜ ਵਿਚ ਇਹ ਚਾਰੇ ਇਕੱਠੇ ਖੜ੍ਹੇ ਹਨ।