ਚਾਰਲਸਟਨ : ਵੇਰੋਨਿਕਾ ਕੁਦੇਰਮੇਤੋਵਾ ਨੇ ਵੋਲਵੋ ਕਾਰ ਓਪਨ ਟੈਨਿਸ ਦੇ ਫਾਈਨਲ 'ਚ ਡਾਨਕਾ ਕੋਵਿਨਿਕ ਨੂੰ ਹਰਾ ਕੇ ਸਿੰਗਲਜ਼ ਵਰਗ 'ਚ ਡਬਲਯੂਟੀਏ ਦਾ ਪਹਿਲਾ ਖ਼ਿਤਾਬ ਆਪਣੇ ਨਾਂ ਕੀਤਾ। ਰੂਸ ਦੀ 23 ਸਾਲ ਦੀ ਖਿਡਾਰਨ ਨੇ 2016 ਤੋਂ ਬਾਅਦ ਪਹਿਲੀ ਵਾਰ ਫਾਈਨਲ 'ਚ ਪਹੁੰਚੀ ਕੋਵਿਨਿਕ ਨੂੰ 6-4, 6-2 ਨਾਲ ਹਰਾਇਆ। ਉਨ੍ਹਾਂ ਫਾਈਨਲ ਤਕ ਪਹੁੰਚਣ ਲਈ ਆਪਣੇ ਸਾਰੇ ਛੇ ਮੈਚਾਂ 'ਚ ਇਕ ਵੀ ਸੈੱਟ ਨਹੀਂ ਗੁਆਇਆ। 2012 'ਚ ਸੇਰੇਨਾ ਵਿਲੀਅਮਸ ਨੇ ਅਜਿਹਾ ਕੀਤਾ ਸੀ। ਉਹ ਮੌਜੂਦਾ ਡਬਲਯੂਟੀਏ ਸੈਸ਼ਨ 'ਚ ਪਹਿਲੀ ਵਾਰ ਚੈਂਪੀਅਨ ਬਣਨ ਵਾਲੀ ਪੰਜਵੀਂ ਖਿਡਾਰੀ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪਿਛਲੇ ਸਾਲ ਇਸ ਟੂਰਨਾਮੈਂਟ ਨੂੰ ਰੱਦ ਕਰ ਦਿੱਤਾ ਗਿਆ ਸੀ ਜਦੋਂ ਕਿ ਇਸ ਵਾਰ ਉਸ ਨੂੰ ਦਰਸ਼ਕਾਂ ਦੇ ਬਿਨਾਂ ਕਰਵਾਇਆ ਗਿਆ।