ਨਵੀਂ ਦਿੱਲੀ : ਖੇਡ ਮੰਤਰੀ ਕਿਰਨ ਰਿਜਿਜੂ ਨੇ ਪਿਛਲੇ ਦਿਨੀਂ ਸਮਾਪਤ ਹੋਏ ਵਿਸ਼ਵ ਕੱਪ ਵਿਚ ਭਾਰਤੀ ਨਿਸ਼ਾਨੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਤਾਰੀਫ਼ ਕੀਤੀ ਤੇ ਉਮੀਦ ਜ਼ਾਹਿਰ ਕੀਤੀ ਕਿ ਅਗਲੇ ਸਾਲ ਟੋਕੀਓ ਓਲੰਪਿਕ ਵਿਚ ਇਹ ਲੈਅ ਕਾਇਮ ਰਹੇਗੀ। ਉਨ੍ਹਾਂ ਨੇ ਟੀਮ ਨਾਲ ਮੁਲਾਕਾਤ ਦੌਰਾਨ ਇਹ ਸ਼ਬਦ ਕਹੇ।

ਓਲੰਪਿਕ ਕੋਟੇ ਲਈ ਵਚਨਬੱਧ ਸੀ : ਰਾਜਪੂਤ

ਨਵੀਂ ਦਿੱਲੀ : ਰੀਓ ਵਿਸ਼ਵ ਕੱਪ 'ਚ ਭਾਰਤ ਲਈ ਅੱਠਵਾਂ ਓਲੰਪਿਕ ਕੋਟਾ ਯਕੀਨੀ ਕਰਨ ਵਾਲੇ ਨਿਸ਼ਾਨੇਬਾਜ਼ ਸੰਜੀਵ ਰਾਜਪੂਤ ਨੇ ਕਿਹਾ ਕਿ 2016 ਰੀਓ ਓਲੰਪਿਕ ਵਿਚ ਅਣਦੇਖੀ ਕੀਤੇ ਜਾਣ ਤੋਂ ਬਾਅਦ ਉਹ ਅਗਲੇ ਸਾਲ ਟੋਕੀਓ ਓਲੰਪਿਕ ਵਿਚ ਆਪਣਾ ਟੀਚਾ ਪੂਰਾ ਕਰਨਾ ਚਾਹੁੰਦੇ ਹਨ ਤੇ ਇਸ ਲਈ ਉਹ ਕੋਟਾ ਹਾਸਲ ਕਰਨ ਲਈ ਵਚਨਬੱਧ ਸਨ।

ਜ਼ਿਆਦਾ ਗੱਲ ਨਾ ਕਰਨਾ ਕਾਮਯਾਬੀ ਦਾ ਰਾਜ਼ : ਮਨੂ

ਨਵੀਂ ਦਿੱਲੀ : ਰੀਓ ਡੀ ਜਨੇਰੀਓ ਵਿਸ਼ਵ ਕੱਪ 'ਚ ਗੋਲਡ ਜਿੱਤਣ ਵਾਲੀ ਨੌਜਵਾਨ ਨਿਸ਼ਾਨੇਬਾਜ਼ ਮਨੂ ਭਾਕਰ ਨੇ ਕਿਹਾ ਹੈ ਕਿ ਆਪਣੇ ਜੋੜੀਦਾਰ ਸੌਰਭ ਚੌਧਰੀ ਨਾਲ 'ਜ਼ਿਆਦਾ ਗੱਲਬਾਤ ਨਾ ਕਰਨਾ' ਹੀ ਲਗਾਤਾਰ ਚਾਰ ਵਿਸ਼ਵ ਕੱਪ ਵਿਚ ਗੋਲਡ ਮੈਡਲ ਜਿੱਤਣ ਦਾ ਰਾਜ਼ ਹੈ।