style="text-align: justify;"> ਓਡੇਂਸੇ : ਓਲੰਪਿਕ ਕੁਆਲੀਫਾਈ ਕਰਨ ਦੀ ਕੋਸ਼ਿਸ਼ ਵਿਚ ਰੁੱਝੇ ਕਿਦਾਂਬੀ ਸ਼੍ਰੀਕਾਂਤ ਤੇ ਸਾਇਨਾ ਨੇਹਵਾਲ ਨੂੰ ਬੁੱਧਵਾਰ ਨੂੰ ਡੈਨਮਾਰਕ ਓਪਨ ਵਿਚ ਸੌਖਾ ਡਰਾਅ ਮਿਲਿਆ ਹੈ। ਇਸ ਟੂਰਨਾਮੈਂਟ ਨਾਲ ਕੋਰੋਨਾ ਵਾਇਰਸ ਦੇ ਕਾਰਨ ਸੱਤ ਮਹੀਨੇ ਦੀ ਦੇਰੀ ਤੋਂ ਬਾਅਦ ਸੋਧਿਆ ਅੰਤਰਰਾਸ਼ਟਰੀ ਕੈਲੰਡਰ ਬਹਾਲ ਹੋਵੇਗਾ।

ਵਿਸ਼ਵ ਵਿਚ ਸਾਬਕਾ ਨੰਬਰ ਇਕ ਸਾਇਨਾ ਤੇ ਸ਼੍ਰੀਕਾਂਤ ਮਹੱਤਵਪੂਰਨ ਰੈਂਕਿੰਗ ਅੰਕ ਹਾਸਲ ਕਰਨਾ ਚਾਹੁਣਗੇ ਤਾਂਕਿ ਉਨ੍ਹਾਂ ਦਾ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਸੁਪਨਾ ਪੂਰਾ ਹੋਵੇ। ਇਹ ਟੂਰਨਾਮੈਂਟ 13 ਅਕਤੂਬਰ ਤੋਂ ਸ਼ੁਰੂ ਹੋਵੇਗਾ। ਸ਼੍ਰੀਕਾਂਤ ਆਪਣੀ ਮੁਹਿੰਮ ਦੀ ਸ਼ੁਰੂਆਤ ਇੰਗਲੈਂਡ ਦੇ ਟਾਬੀ ਪੇਂਟੀ ਖ਼ਿਲਾਫ਼ ਕਰਨਗੇ ਜਦਕਿ ਸਾਇਨਾ ਫਰਾਂਸ ਦੀ ਯਾਏਲੇ ਹੋਯਾਕਸ ਖ਼ਿਲਾਫ਼ ਆਗਾਜ਼ ਕਰੇਗੀ।