ਹਾਂਗਕਾਂਗ : ਭਾਰਤ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੂੰ ਇੱਥੇ ਜਾਰੀ ਹਾਂਗਕਾਂਗ ਓਪਨ ਦੇ ਮਰਦ ਸਿੰਗਲਜ਼ ਦੇ ਸੈਮੀਫਾਈਨਲ ਵਿਚ ਸ਼ਨਿਚਰਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਹਾਰ ਨਾਲ ਹੀ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਸਮਾਪਤ ਹੋ ਗਈ। ਸ਼੍ਰੀਕਾਂਤ ਨੂੰ ਸੈਮੀਫਾਈਨਲ ਵਿਚ ਹਾਂਗਕਾਂਗ ਦੇ ਲੀ ਚੇਯੁਕ ਖ਼ਿਲਾਫ਼ ਮਾਤ ਦਾ ਸਾਹਮਣਾ ਕਰਨਾ ਪਿਆ। ਚੇਯੁਕ ਨੇ ਵਿਸ਼ਵ ਦੇ ਨੰਬਰ 13 ਸ਼੍ਰੀਕਾਂਤ ਨੂੰ 42 ਮਿੰਟ ਤਕ ਚੱਲੇ ਮੁਕਾਬਲੇ ਵਿਚ 21-9, 25-23 ਨਾਲ ਮਾਤ ਦਿੱਤੀ।