ਪਟਿਆਲਾ (ਜੇਐੱਨਐੱਨ) : ਅਸਮ ਦੇ ਸ਼ਹਿਰ ਗੁਹਾਟੀ ਵਿਚ ਚੱਲ ਰਹੀਆਂ ਖੇਲੋ ਇੰਡੀਆ ਗੇਮਜ਼ ਵਿਚ ਬੁੱਧਵਾਰ ਨੂੰ ਪਟਿਆਲਾ ਦੇ ਸਾਈਕਲਿੰਗ ਖਿਡਾਰੀ ਨਮਨ ਕਪਿਲ ਨੇ ਗੋਲਡ ਮੈਡਲ ਹਾਸਲ ਕੀਤਾ ਹੈ ਜਦਕਿ ਮੋਹਾਲੀ ਤੇ ਫ਼ਤਹਿਗੜ੍ਹ ਦੇ ਦੋ ਖਿਡਾਰੀਆਂ ਨੇ ਏਅਰ ਰਾਈਫਲ ਦੇ ਮਿਕਸ ਇਵੈਂਟ ਵਿਚ ਕਾਂਸੇ ਦਾ ਮੈਡਲ ਹਾਸਲ ਕਰ ਕੇ ਪੰਜਾਬ ਨੂੰ ਅੰਕ ਸੂਚੀ ਵਿਚ ਅੱਗੇ ਖ਼ਿਸਕਾ ਦਿੱਤਾ ਹੈ। ਹੁਣ ਤਕ ਇਕ ਗੋਲਡ ਤੇ ਇਕ ਬਰਾਂਜ ਮੈਡਲ ਨਾਲ ਪੰਜਾਬ ਦੇ ਕੁੱਲ 28 ਮੈਡਲ ਹੋ ਗਏ ਹਨ। ਜਿਸ ਵਿਚ ਪੰਜ ਗੋਲਡ ਸ਼ਾਮਲ ਹਨ। ਜ਼ਿਲ੍ਹਾ ਪਟਿਆਲਾ ਦੇ ਖੇਡ ਅਧਿਕਾਰੀ ਹਰਪ੍ਰਰੀਤ ਸਿੰਘ ਹੁੰਦਲ ਮੁਤਾਬਕ ਪਟਿਆਲਾ ਦੇ ਨਮਨ ਸਪਿਲ ਨੇ ਅੰਡਰ-21 ਉਮਰ ਵਰਗ ਦੇ ਚਾਰ ਕਿਲੋਮੀਟਰ ਨਿੱਜੀ ਇਵੈਂਟ ਵਿਚ ਗੋਲਡ ਮੈਡਲ ਹਾਸਲ ਕਰ ਕੇ ਚੰਗਾ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਮੋਹਾਲੀ ਦੇ ਸਨਮੂਨ ਸਿੰਘ ਤੇ ਫ਼ਤਹਿਗੜ੍ਹ ਸਾਹਿਬ ਤੋਂ ਸਮੀਕਸ਼ਾ ਢੀਂਗਰਾ ਨੇ 21 ਸਾਲ ਤੋਂ ਘੱਟ ਦੇ ਉਮਰ ਵਰਗ ਦੇ ਏਅਰ ਰਾਈਫਲ ਦੇ ਮਿਕਸ ਇਵੈਂਟ ਵਿਚ ਕਾਂਸੇ ਦਾ ਮੈਡਲ ਹਾਸਲ ਕੀਤਾ।