ਰਾਈਟਰ, ਕੁਆਲਾਲੰਪੁਰ : ਦੁਨੀਆ ਦੇ ਨੰਬਰ ਵਨ ਬੈਡਮਿੰਟਨ ਖਿਡਾਰੀ ਕੈਂਟੋ ਮੋਮੋਟਾ ਦੀ ਵੈਨ ਨਾਲ ਸੋਮਵਾਰ ਨੂੰ ਮਲੇਸ਼ੀਆ ਵਿਚ ਇਕ ਵੱਡਾ ਹਾਦਸਾ ਹੋ ਗਿਆ। ਇਸ ਹਾਦਸੇ ਵਿਚ ਮਲੇਸ਼ੀਆ ਦੇ ਧਾਕੜ ਸ਼ਟਲਰ ਕੈਂਟੋ ਮੋਮੋਟਾ ਗੰਭੀਰ ਜ਼ਖ਼ਮੀ ਹੋ ਗਿਆ ਜਦਕਿ ਵੈਨ ਦੇ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੈਂਟੋ ਮੋਮੋਟਾ ਦੀ ਵੈਨ ਭਾਰੀ ਟਰੱਕ ਨਾਲ ਜਾ ਟਕਰਾਈ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਦਰਅਸਲ ਮਲੇਸ਼ੀਆ ਮਾਸਟਰਜ਼ ਬੈਡਮਿੰਟਨ ਟੁਰਨਾਮੈਂਟ ਵਿਚ ਆਪਣਾ ਪਹਿਲਾ ਮੁਕਾਬਲਾ ਜਿੱਤਣ ਦੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ। ਜਾਪਾਨ ਦੇ ਸ਼ਟਲਰ ਕੈਂਟੋ ਮੋਮੋਟਾ ਅਤੇ ਤਿੰਨ ਹੋਰ ਲੋਕਾਂ ਨੇ ਕੁਆਲਾਲੰਪੁਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਾਣ ਲਈ ਇਕ ਵੈਨ ਹਾਇਰ ਕੀਤੀ ਸੀ ਜੋ 30 ਟਨ ਵਜ਼ਨੀ ਇਕ ਟਰੱਕ ਨਾਲ ਜਾ ਟਕਰਾਈ। ਇਸ ਦੀ ਪੁਸ਼ਟੀ ਪੁਲਿਸ ਅਤੇ ਲੋਕਲ ਫਾਇਰ ਡਿਪਾਰਟਮੈਂਟ ਨੇ ਆਪਣੇ ਬਿਆਨ ਵਿਚ ਕੀਤੀ। ਸਾਰੇ ਜ਼ਖ਼ਮੀਆਂ ਨੂੰ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ।

Posted By: Tejinder Thind