ਤੇਜਿੰਦਰ ਕੌਰ ਥਿੰਦ, ਜਲੰਧਰ : ਬਾਬਾ ਗੁਰਮੁੱਖ ਸਿੰਘ ਉਤਮ ਸਿੰਘ ਸਕੂਲ ਖਡੂਰ ਸਾਹਿਬ ਨੇ ਮਾਤਾ ਗੁਜਰੀ ਸਕੂਲ ਸ਼ਾਹਬਾਦ ਮਾਰਕੰਡਾ ਨੂੰ 5-1 ਨਾਲ ਤੇ ਬੀਆਰਸੀ ਦਾਨਾਪੁਰ ਨੇ ਖ਼ਾਲਸਾ ਕਾਲਜੀਏਟ ਸਕੂਲ, ਅੰਮਿ੫ਤਸਰ ਨੂੰ 3-2 ਨਾਲ ਹਰਾ ਕੇ 15ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਫਾਰ ਮਾਤਾ ਪ੫ਕਾਸ਼ ਕੌਰ ਕੱਪ (ਅੰਡਰ 19 ਸਕੂਲੀ ਲੜਕੇ) ਦੇ ਸੈਮੀਫਾਈਨਲ ਵਿਚ ਪ੫ਵੇਸ਼ ਕਰ ਲਿਆ ਹੈ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚਲ ਰਹੇ ਉਕਤ ਟੂਰਨਾਮੈਂਟ ਦੇ ਛੇਵੇਂ ਦਿਨ ਲੀਗ ਦੌਰ ਦੇ ਆਖ਼ਰੀ ਦੋ ਮੈਚ ਖੇਡੇ ਗਏ। ਸੈਮੀਫਾਈਨਲ ਮੁਕਾਬਲੇ ਸ਼ਨਿਚਰਵਾਰ ਨੂੰ ਖੇਡ ਜਾਣਗੇ। ਪਹਿਲਾ ਸੈਮੀਫਾਈਨਲ ਸਰਕਾਰੀ ਮਾਡਲ ਸਕੂਲ, ਜਲੰਧਰ ਤੇ ਬਾਬਾ ਗੁਰਮੁੱਖ ਸਿੰਘ ਉਤਮ ਸਿੰਘ ਸਕੂਲ, ਖਡੂਰ ਸਾਹਿਬ ਦਰਮਿਆਨ ਅਤੇ ਦੂਜਾ ਸੈਮੀਫਾਈਨਲ ਸ਼ਹੀਦ ਬਿਸ਼ਨ ਸਿੰਘ ਸਕੂਲ, ਦਿੱਲੀ ਤੇ ਬੀਆਰਸੀ, ਦਾਨਾਪੁਰ ਦਰਮਿਆਨ ਖੇਡਿਆ ਜਾਵੇਗਾ।

ਲੀਗ ਦੇ ਆਖ਼ਰੀ ਮੈਚਾਂ ਵਿਚ ਬਾਬਾ ਗੁਰਮੁੱਖ ਸਿੰਘ ਉਤਮ ਸਿੰਘ ਸਕੂਲ ਖਡੂਰ ਸਾਹਿਬ ਦੀ ਟੀਮ ਨੇ ਬੇਹਤਰੀਨ ਖੇਡ ਦਿਖਾਈ। ਖਡੂਰ ਸਾਹਿਬ ਵੱਲੋਂ ਹਰਕਮਲਬੀਰ ਸਿੰਘ ਨੇ 31ਵੇਂ ਤੇ 58ਵੇਂ ਮਿੰਟ ਵਿਚ, ਅਕਾਸ਼ਦੀਪ ਨੇ 6ਵੇਂ ਮਿੰਟ ਵਿਚ, ਗੌਤਮ ਸਿੰਘ ਨੇ 25ਵੇਂ ਮਿੰਟ ਵਿਚ ਤੇ ਜਸ਼ਨਪ੫ੀਤ ਸਿੰਘ ਨੇ 47ਵੇਂ ਮਿੰਟ ਵਿਚ ਗੋਲ ਕੀਤੇ, ਜਦੋਂਕਿ ਸ਼ਾਹਬਾਦ ਵੱਲੋਂ ਇਕੋ ਇਕ ਗੋਲ 30ਵੇਂ ਮਿੰਟ ਵਿਚ ਦੀਪਕ ਸੈਣੀ ਨੇ ਕੀਤਾ।

ਦੂਜੇ ਮੈਚ ਵਿਚ ਬੀਆਰਸੀ ਦਾਨਾਪੁਰ ਨੇ ਖੇਡ ਦੇ ਪਹਿਲੇ ਅੱਧ ਵਿਚ ਬੇਹਤਰੀਨ ਖੇਡ ਦਾ ਪ੫ਦਰਸ਼ਨ ਕੀਤਾ। ਅੱਧੇ ਸਮੇਂ ਤਕ ਬੀਆਰਸੀ 2-0 ਨਾਲ ਅੱਗੇ ਸੀ। ਬੀਆਰਸੀ ਵੱਲੋਂ 14ਵੇਂ ਮਿੰਟ ਵਿਚ ਸਾਜਨ ਨੇ, 16ਵੇਂ ਮਿੰਟ ਤੇ 31ਵੇਂ ਮਿੰਟ ਵਿਚ ਜੋਨਸਨ ਪੂਰਤੀ ਨੇ ਗੋਲ ਕੀਤੇ, ਜਦਕਿ ਅੰਮਿ੫ਤਸਰ ਵੱਲੋਂ ਅਜੇਪਾਲ ਨੇ 45ਵੇਂ ਮਿੰਟ ਵਿਚ ਤੇ ਬਰਿੰਦਰ ਨੇ 47ਵੇਂ ਮਿੰਟ ਵਿਚ ਗੋਲ ਕੀਤੇ।

ਸ਼ੁਕਰਵਾਰ ਦੇ ਮੈਚਾਂ ਦੇ ਮੁੱਖ ਮਹਿਮਾਨ ਉਲੰਪੀਅਨ ਬਲਜੀਤ ਸਿੰਘ ਿਢੱਲੋਂ ਤੇ ਸੰਦੀਪ ਸ਼ਰਮਾ ਐੱਸਪੀ ਲੁਧਿਆਣਾ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ਸਤਬੀਰ ਸਿੰਘ ਅੰਤਰਰਾਸ਼ਟਰੀ ਖਿਡਾਰੀ, ਜਗਦੀਪ ਸਿੰਘ, ਮਨੁ ਸੂਦ ਤੋਂ ਇਲਾਵਾ ਪ੫ਧਾਨ ਹਰਭਜਨ ਸਿੰਘ ਕਪੂਰ, ਗੁਰਸ਼ਰਨ ਸਿੰਘ ਕਪੂਰ, ਮਨਮੋਹਨ ਸਿੰਘ ਕਪੂਰ, ਵਰਿੰਦਰ ਸਿੰਘ ਉਲੰਪੀਅਨ, ਮਨਜੀਤ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਗੁਨਦੀਪ ਸਿੰਘ ਕਪੂਰ, ਸੰਜੀਵ ਕੁਮਾਰ ਉਲੰਪੀਅਨ, ਮੁੱਖਬੈਨ ਸਿੰਘ ਉਲੰਪੀਅਨ, ਬਲਜੀਤ ਸਿੰਘ ਸੈਣੀ ਉਲੰਪੀਅਨ, ਰਿਪੁਦਮਨ ਕੁਮਾਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

12 ਜਨਵਰੀ ਦੇ ਮੈਚ - ਸੈਮੀਫਾਈਨਲ

ਸਰਕਾਰੀ ਮਾਡਲ ਸਕੂਲ, ਜਲੰਧਰ ਬਨਾਮ ਬਾਬਾ ਗੁਰਮੁੱਖ ਸਿੰਘ ਉਤਮ ਸਿੰਘ, ਖਡੂਰ ਸਾਹਿਬ - 1-30 ਵਜੇ।

ਬੀਆਰਸੀ, ਦਾਨਾਪੁਰ ਬਨਾਮ ਸ਼ਹੀਦ ਬਿਸ਼ਨ ਸਿੰਘ ਸਕੂਲ, ਦਿੱਲੀ- 3-00 ਵਜੇ।