ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਕ ਇੱਥੇ ਕਤਰ ਓਪਨ ਵਿਚ ਰਾਬਰਟੇ ਬਤਿਸਤਾ ਅਗੁਟ ਖ਼ਿਲਾਫ਼ ਉਲਟਫੇਰ ਦਾ ਸ਼ਿਕਾਰ ਹੋ ਗਏ। ਸਪੇਨ ਦੇ ਅਗੁਟ ਨੇ ਜੋਕੋਵਿਕ ਨੂੰ ਤਿੰਨ ਸੈੱਟ ਤਕ ਚੱਲੇ ਇਕ ਬਹੁਤ ਸਖ਼ਤ ਮੁਕਾਬਲੇ ਵਿਚ 3-6, 7-6, 6-4 ਨਾਲ ਮਾਤ ਦਿੱਤੀ।

ਫੈਡਰਰ ਦੇ ਦਮ 'ਤੇ ਸਵਿਟਜ਼ਰਲੈਂਡ ਬਣਿਆ ਚੈਂਪੀਅਨ

ਪਰਥ (ਰਾਇਟਰ) : ਰੋਜਰ ਫੈਡਰਰ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਸਵਿਟਜ਼ਰਲੈਂਡ ਨੇ ਜਰਮਨੀ ਨੂੰ 2-1 ਨਾਲ ਹਰਾ ਕੇ ਸ਼ਨਿਚਰਵਾਰ ਨੂੰ ਹੋਪਮੈਨ ਕੱਪ ਦਾ ਖ਼ਿਤਾਬ ਜਿੱਤ ਲਿਆ। ਫੈਡਰਰ ਤੇ ਬੇਲਿੰਡਾ ਬੇਨਕਿਕ ਨੇ ਅਲੈਗਜ਼ੈਂਡਰ ਜਵੇਰੇਵ ਤੇ ਏਂਜੇਲਿਕ ਕਰਬਰ ਨੂੰ 4-0, 1-4, 4-3 ਨਾਲ ਮਾਤ ਦੇ ਕੇ ਖ਼ਿਤਾਬ ਨੂੰ ਤੈਅ ਕਰਨ ਵਾਲੇ ਮੈਚ ਨੂੰ ਜਿੱਤ ਕੇ ਹੋਪਮੈਨ ਕੱਪ ਦੀ ਟਰਾਫੀ ਚੌਥੀ ਵਾਰ ਸਵਿਟਜ਼ਰਲੈਂਡ ਦੇ ਨਾਂ ਕਰ ਦਿੱਤੀ। ਇਸ ਤੋਂ ਪਹਿਲਾਂ ਵਿਸ਼ਵ ਦੇ ਨੰਬਰ ਤਿੰਨ ਖਿਡਾਰੀ ਫੈਡਰਰ ਨੇ ਏਟੀਪੀ ਫਾਈਨਲਸ ਦੇ ਜੇਤੂ ਜਵੇਰੇਵ ਨੂੰ 6-4, 6-2 ਨਾਲ ਮਾਤ ਦਿੱਤੀ। ਜਰਮਨੀ ਦੀ ਕਰਬਰ ਨੇ ਵੀ ਆਪਣੇ ਸਿੰਗਲਜ਼ ਦੇ ਸੌ ਫ਼ੀਸਦੀ ਨਤੀਜੇ ਨੂੰ ਕਾਇਮ ਰੱਖਦੇ ਹੋਏ ਬੇਨਕਿਕ 'ਤੇ 6-4, 7-6 ਨਾਲ ਜਿੱਤ ਦਰਜ ਕਰ ਕੇ ਸਕੋਰ ਨੂੰ 1-1 ਦੀ ਬਰਾਬਰੀ 'ਤੇ ਕਰ ਦਿੱਤਾ। ਜਿੱਤ ਤੋਂ ਬਾਅਦ ਫੈਡਰਰ ਨੇ ਕਿਹਾ ਕਿ ਮੈਂ ਬਹੁਤ ਖ਼ੁਸ਼ ਹਾਂ, ਮੈਂ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ ਤੇ ਖੇਡ ਵੀ ਰਿਹਾ ਹਾਂ। ਮੈਲਬੌਰਨ ਵਿਚ ਇਸ ਮਹੀਨੇ ਹੋਣ ਵਾਲੇ ਆਸਟ੫ੇਲੀਅਨ ਓਪਨ ਤੋਂ ਪਹਿਲਾਂ ਉਹ ਫਰਾਂਸੇਸ ਟਿਆਫੋ, ਸਟੇਫਾਨੋਸ, ਕੈਮਰੋਨ ਨੌਰੀ ਤੇ ਜਵੇਰੇਵ ਨੂੰ ਹਰਾ ਚੁੱਕੇ ਹਨ।

ਬੋਪੰਨਾ-ਸ਼ਰਣ ਨੇ ਜਿੱਤਿਆ ਟਾਟਾ ਓਪਨ ਡਬਲਜ਼ ਖ਼ਿਤਾਬ

ਪੁਣੇ : ਭਾਰਤ ਦੇ ਤਜਰਬੇਕਾਰ ਟੈਨਿਸ ਖਿਡਾਰੀ ਰੋਹਨ ਬੋਪੰਨਾ ਤੇ ਦਿਵਿਜ ਸ਼ਰਣ ਦੀ ਜੋੜੀ ਨੇ ਸ਼ਨਿਚਰਵਾਰ ਨੂੰ ਟਾਟਾ ਓਪਨ ਮਹਾਰਾਸ਼ਟਰ ਦਾ ਡਬਲਜ਼ ਖ਼ਿਤਾਬ ਜਿੱਤ ਲਿਆ। ਬੋਪੰਨਾ ਤੇ ਸ਼ਰਣ ਦੀ ਜੋੜੀ ਨੇ ਫਾਈਨਲ ਵਿਚ ਲਿਊਕ ਬੈਮਬਿ੍ਜ ਤੇ ਜਾਨੀ ਓਮਾਰਾ ਦੀ ਬਰਤਾਨਵੀ ਜੋੜੀ ਨੂੰ 6-3, 6-4 ਨਾਲ ਹਰਾਇਆ।