ਨਵੀਂ ਦਿੱਲੀ (ਪੀਟੀਆਈ) : ਹਾਕੀ ਇੰਡੀਆ ਨੇ ਸੋਮਵਾਰ ਤੋਂ ਬੈਂਗਲੁਰੂ ਮੌਜੂਦ ਭਾਰਤੀ ਖੇਡ ਅਥਾਰਟੀ (ਸਾਈ) ਵਿਚ ਸ਼ੁਰੂ ਹੋ ਰਹੇ ਜੂਨੀਅਰ ਮਰਦ ਰਾਸ਼ਟਰੀ ਕੋਚਿੰਗ ਕੈਂਪ ਲਈ ਐਤਵਾਰ ਨੂੰ ਇੱਥੇ 33 ਸੰਭਾਵਿਤ ਖਿਡਾਰੀਆਂ ਦੀ ਚੋਣ ਕੀਤੀ ਹੈ। ਇਹ ਰਾਸ਼ਟਰੀ ਕੈਂਪ ਚਾਰ ਹਫ਼ਤੇ ਤਕ ਚੱਲੇਗਾ। ਭਾਰਤੀ ਜੂਨੀਅਰ ਮਰਦ ਟੀਮ ਨੇ ਪਿਛਲੇ ਦਿਨੀਂ ਨੌਵੇਂ ਸੁਲਤਾਨ ਜੋਹੋਰ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਜਿਸ ਨੂੰ ਫਾਈਨਲ ਵਿਚ ਬਰਤਾਨੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਕੀ ਇੰਡੀਆ ਦੇ ਹਾਈ ਪਰਫਾਰਮੈਂਸ ਡਾਇਰੈਕਟਰ ਡੇਵਿਡ ਜਾਨ ਨੇ ਕਿਹਾ ਹੈ ਕਿ ਇਹ ਕੈਂਪ ਸਾਨੂੰ ਸੁਧਾਰ ਕਰਨ ਤੇ ਟੀਚੇ ਹਾਸਲ ਕਰਨ ਨੂੰ ਲੈ ਕੇ ਧਿਆਨ ਕੇਂਦਰਤ ਕਰਨ ਦਾ ਮੌਕਾ ਦੇਵੇਗਾ। ਖਿਡਾਰੀਆਂ ਨੂੰ ਗੇਂਦ ਨੂੰ ਪਾਸ ਦੇਣ ਤੇ ਟੀਮ ਤਾਲਮੇਲ ਵਿਚ ਸੁਧਾਰ ਕਰਨ ਦੀ ਲੋੜ ਹੈ।

33 ਸੰਭਾਵਿਤ ਖਿਡਾਰੀਆਂ ਵਿਚ ਗੋਲਕੀਪਰ : ਪਵਨ, ਪ੍ਰਸ਼ਾਂਤ ਕੁਮਾਰ ਚੌਹਾਨ, ਸਾਹਿਲ ਕੁਮਾਰ ਨਾਇਕ। ਡਿਫੈਂਡਰ : ਸੁਮਨ ਬੇਕ, ਪ੍ਰਤਾਪ ਲਾਕੜਾ, ਸੰਜੇ, ਯਸ਼ਦੀਪ ਸਿਵਾਚ, ਮਨਦੀਪ ਮੋਰ, ਪਰਮਪ੍ਰਰੀਤ ਸਿੰਘ, ਦਿਨਾਚੰਦਰ ਸਿੰਘ ਮੋਇਰੰਗਥੇਮ, ਨਬੀਨ ਕੁਜੂਰ, ਸ਼ਾਰਦਾ ਨੰਦ ਤਿਵਾੜੀ, ਨੀਰਜ ਕੁਮਾਰ ਵਾਰੀਬਮ। ਮਿਡਫੀਲਡਰ : ਸੁਖਮਨ ਸਿੰਘ, ਗ੍ਰੇਗਰੀ ਜੇਸ, ਅੰਕਿਤ ਪਾਲ, ਆਕਾਸ਼ਦੀਪ ਸਿੰਘ ਜੂਨੀਅਰ, ਵਿਸ਼ਣੂਕਾਂਤ ਸਿੰਘ, ਗੋਪੀ ਕੁਮਾਰ ਸੋਨਕਰ, ਵਿਸ਼ਾਲ ਅੰਤਿਲ, ਸੂਰਿਆ ਐੱਨਐੱਮ, ਮਨਿੰਦਰ ਸਿੰਘ, ਰਵੀਚੰਦਰ ਸਿੰਘ ਮੋਇਰੰਗਥੇਮ। ਫਾਰਵਰਡ : ਸੁਦੀਪ ਚਿਰਮਾਕੋ, ਰਾਹੁਲ ਕੁਮਾਰ ਰਾਜਭਰ, ਉੱਤਮ ਸਿੰਘ, ਐੱਸ ਕਾਰਤੀ, ਦਿਲਪ੍ਰਰੀਤ ਸਿੰਘ, ਅਰਾਈਜੀਤ ਸਿੰਘ ਹੁੰਦਲ, ਅਮਨਦੀਪ ਸਿੰਘ, ਪ੍ਰਭਜੋਤ ਸਿੰਘ, ਸ਼ਿਵਮ ਆਨੰਦ ਤੇ ਅਰਸ਼ਦੀਪ ਸਿੰਘ ਸ਼ਾਮਲ ਹਨ।