ਨਿਊਯਾਰਕ (ਏਐੱਫਪੀ) : ਪਿਛਲੀ ਵਾਰ ਦੇ ਚੈਂਪੀਅਨ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਸੱਜੇ ਗੋਡੇ ਦੇ ਆਪ੍ਰੇਸ਼ਨ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਨਾ ਹੋ ਸਕਣ ਕਾਰਨ ਅਮਰੀਕੀ ਓਪਨ ਵਿਚ ਹਿੱਸਾ ਨਹੀਂ ਲੈ ਸਕਣਗੇ। ਅਮਰੀਕੀ ਟੈਨਿਸ ਸੰਘ ਨੇ ਕਿਹਾ ਕਿ 2018 ਦੇ ਉੱਪ ਜੇਤੂ ਤੇ 2009 ਦੇ ਚੈਂਪੀਅਨ ਡੇਲ ਪੋਤਰੋ ਪੂਰੀ ਤਰ੍ਹਾਂ ਫਿੱਟ ਨਾ ਹੋਣ ਕਾਰਨ ਟੂਰਨਾਮੈਂਟ ਵਿਚ ਹਿੱਸਾ ਨਹੀਂ ਲੈਣਗੇ। ਡੇਲ ਪੋਤਰੋ ਦਾ ਆਪ੍ਰਰੇਸ਼ਨ ਇਸ ਸਾਲ ਜੂਨ ਵਿਚ ਹੋਇਆ ਸੀ। ਇਸ ਤੋਂ ਪਹਿਲਾਂ ਡੇਲ ਪੋਤਰੋ ਨੇ 31 ਜੁਲਾਈ ਨੂੰ ਸੋਸ਼ਲ ਮੀਡੀਆ ਵਿਚ ਇਕ ਵੀਡੀਓ ਸਾਂਝੀ ਕੀਤੀ ਸੀ ਜਿਸ ਵਿਚ ਉਹ ਟ੍ਰੇਡਮਿਲ 'ਤੇ ਚੱਲ ਰਹੇ ਸਨ।