ਮੈਲਬੌਰਨ : ਅਮਰੀਕਾ ਦੇ ਟੈਨਿਸ ਖਿਡਾਰੀ ਜਾਨ ਇਸਨਰ ਨੇ ਕਿਹਾ ਹੈ ਕਿ ਉਹ ਕੋਵਿਡ-19 ਮਹਾਮਾਰੀ ਕਾਰਨ ਆਸਟ੍ਰੇਲੀਆ ਓਪਨ ਵਿਚ ਹਿੱਸਾ ਨਹੀਂ ਲੈਣਗੇ। ਇਸਨਰ ਨੇ ਡੇਲਰੇ ਬੀਚ ਓਪਨ ਵਿਚ ਸਾਥੀ ਅਮਰੀਕੀ ਖਿਡਾਰੀ ਸਬੇਸਟੀਨ ਕੋਰਡਾ ਖ਼ਿਲਾਫ਼ ਹਾਰ ਤੋਂ ਬਾਅਦ ਸੋਮਵਾਰ ਰਾਤ ਨੂੰ ਆਪਣੇ ਫ਼ੈਸਲੇ ਬਾਰੇ ਦੱਸਿਆ।

ਦੋ ਟੈਨਿਸ ਖਿਡਾਰੀ ਪਾਏ ਗਏ ਕੋਰੋਨਾ ਪਾਜ਼ੇਟਿਵ

ਮੈਲਬੌਰਨ : ਕਤਰ ਦੇ ਦੋਹਾ ਵਿਚ ਆਸਟ੍ਰੇਲੀਅਨ ਓਪਨ ਦੇ ਕੁਆਲੀਫਾਇੰਗ ਵਿਚ ਹਿੱਸਾ ਲੈ ਰਹੇ ਦੋ ਖਿਡਾਰੀਆਂ ਨੂੰ ਕੋਵਿਡ-19 ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇਸ ਟੈਨਿਸ ਟੂਰਨਾਮੈਂਟ ਤੋਂ ਲਾਂਭੇ ਕਰ ਦਿੱਤਾ ਗਿਆ ਤੇ ਹੋਟਲ ਵਿਚ ਕੁਆਰੰਟਾਈਨ ਵਿਚ ਰੱਖਿਆ ਗਿਆ। ਇਹ ਖਿਡਾਰੀ ਅਮਰੀਕਾ ਦੇ ਡੇਨਿਸ ਕੁਡਲਾ ਤੇ ਅਰਜਨਟੀਨਾ ਦੇ ਫਰੈਂਸਿਸਕੋ ਕੇਰੂਨਡੋਲੋ ਹਨ।

ਲਗਾਤਾਰ 14ਵੀਂ ਜਿੱਤ ਨਾਲ ਸਬਾਲੇਂਕਾ ਪੁੱਜੀ ਫਾਈਨਲ 'ਚ

ਆਬੂਧਾਬੀ : ਬੇਲਾਰੂਸ ਦੀ ਆਇਰਨਾ ਸਬਾਲੇਂਕਾ ਨੇ ਮੰਗਲਵਾਰ ਨੂੰ ਇੱਥੇ ਆਬੂਧਾਬੀ ਓਪਨ ਟੈਨਿਸ ਦੇ ਸੈਮੀਫਾਈਨਲ ਵਿਚ ਮਾਰੀਆ ਸੱਕਾਰੀ ਨੂੰ ਮਾਤ ਦੇ ਕੇ ਲਗਾਤਾਰ 14ਵੀਂ ਜਿੱਤ ਨਾਲ ਫਾਈਨਲ ਵਿਚ ਥਾਂ ਪੱਕੀ ਕੀਤੀ। ਉਨ੍ਹਾਂ ਨੇ ਅੱਠ ਏਸ ਲਾ ਕੇ ਸੱਕਾਰੀ ਨੂੰ ਸਿੱਧੇ ਸੈੱਟਾਂ ਵਿਚ 6-3, 6-2 ਦੇ ਫ਼ਰਕ ਨਾਲ ਹਰਾਇਆ।