ਕੱਲ੍ਹ ਤੋਂ ਸ਼ੁਰੂ ਹੋਣ ਵਾਲੇ ਦੁਬਈ ਇੰਟਰਨੈਸ਼ਨਲ ਜੂਨੀਅਰ ਟੈਨਿਸ ਟੂਰਨਾਮੈਂਟ 'ਚ ਪਟਿਆਲਾ ਜ਼ਿਲ੍ਹੇ ਦੇ ਦੋ ਖਿਡਾਰੀ ਦੇਸ਼ ਦੀ ਨੁਮਾਇੰਦਗੀ ਕਰਨਗੇ। ਕੋਚ ਗੁਰਸੇਵਕ ਅੰਮਿ੍ਤਰਾਜ ਨੇ ਦੱਸਿਆ ਕਿ ਵਿਕਰਮਦੀਪ ਸਿੰਘ ਲਾਲਵਾ ਤੇ ਜੋਬਨਪ੍ਰੀਤ ਸਿੰਘ ਲਾਲਵਾ ਦੀ ਕੌਮੀ ਪੱਧਰ 'ਤੇ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਉਕਤ ਟੂਰਨਾਮੈਂਟ ਲਈ ਚੋਣ ਕੀਤੀ ਗਈ ਹੈ। ਦੋਵੇਂ ਖਿਡਾਰੀ ਹੈਲਿਕਸ ਆਕਸਫੋਰਡ ਸਮਾਰਟ ਸਕੂਲ ਪਾਤੜਾਂ ਦੇ ਵਿਦਿਆਰਥੀ ਹਨ ਤੇ ਕੋਚ ਗੁਰਸੇਵਕ ਅੰਮਿ੍ਤਰਾਜ ਦੇ ਸ਼ਗਿਰਦ ਹਨ। ਉਕਤ ਟੂਰਨਾਮੈਂਟ 'ਚ ਭਾਰਤ ਦੇ 6 ਜੂਨੀਅਰ ਖਿਡਾਰੀ ਹਿੱਸਾ ਲੈ ਰਹੇ ਹਨ, ਜਿਨ੍ਹਾਂ 'ਚ ਦੋ ਖਿਡਾਰੀ (ਵਿਕਰਮਦੀਪ ਤੇ ਜੋਬਨਪ੍ਰੀਤ) ਪੰਜਾਬ ਦੇ ਸ਼ਾਮਲ ਹਨ। ਹੈਲਿਕਸ ਆਕਸਫੋਰਡ ਸਮਾਰਟ ਸਕੂਲ ਦੀ ਨਿਰਦੇਸ਼ਕਾ ਦਵਿੰਦਰ ਕੌਰ ਤੇ ਪਿ੍ਰੰ. ਅਮਰਜੋਤ ਕੌਰ ਨੇ ਕੋਚ ਅਤੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ 'ਤੇ ਦੇਸ਼ ਦੀ ਨੁਮਾਇੰਦਗੀ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।