ਪੈਰਿਸ (ਏਪੀ) : ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਕ ਨੇ ਪਹਿਲੇ ਦੋ ਸੈੱਟ ਗੁਆਉਣ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਇਟਲੀ ਦੇ ਕਿਸ਼ੋਰ ਲੋਰੇਂਜੋ ਮੁਸੇਟੀ ਨੂੰ ਹਰਾ ਕੇ ਫਰੈੱਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ।

ਜੋਕੋਵਿਕ ਨੇ ਪਹਿਲੇ ਦੋ ਸੈੱਟ 6-7, 6-7 ਨਾਲ ਗੁਆਉਣ ਤੋਂ ਬਾਅਦ ਅਗਲੇ ਦੋ ਸੈੱਟ 6-1, 6-0 ਨਾਲ ਜਿੱਤੇ ਤੇ ਜਦੋਂ ਉਹ ਪੰਜਵੇਂ ਤੇ ਫ਼ੈਸਲਾਕੁੰਨ ਸੈੱਟ 'ਚ 4-0 ਨਾਲ ਅੱਗੇ ਚੱਲ ਰਹੇ ਸਨ ਤਾਂ 19 ਸਾਲ ਦੇ ਮੋਸੇਟੀ ਨੇ ਸੱਟ ਕਾਰਨ ਮੁਕਾਬਲੇ ਤੋਂ ਹਟਣ ਦਾ ਫ਼ੈਸਲਾ ਕੀਤਾ, ਜਿਸ ਨਾਲ ਸਰਬਿਆਈ ਖਿਡਾਰੀ ਰੋਲਾਂ ਗੈਰਾਂ 'ਤੇ 15ਵੀਂ ਵਾਰ ਕੁਆਰਟਰ ਫਾਈਨਲ 'ਚ ਪੁੱਜਣ 'ਚ ਸਫਲ ਰਹੇ। ਜੋਕੋਵਿਕ ਅਗਲੇ ਦੌਰ 'ਚ ਇਟਲੀ ਦੇ ਹੀ ਨੌਵੀਂ ਰੈਂਕਿੰਗ ਪ੍ਰਰਾਪਤ ਮਾਤਿਓ ਬੇਰੇਟਿਨੀ ਨਾਲ ਭਿੜਨਗੇ, ਜਿਨ੍ਹਾਂ ਨੇ ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਰੋਜਰ ਫੈਡਰਰ ਦੇ ਟੂਰਨਾਮੈਂਟ ਤੋਂ ਹਟਣ 'ਤੇ ਆਖ਼ਰੀ ਅੱਠ 'ਚ ਜਗ੍ਹਾ ਬਣਾਈ ਹੈ।

---------

17 ਸਾਲਾਂ ਦੀ ਗਾਫ ਆਖ਼ਰੀ-ਅੱਠ 'ਚ

ਪੈਰਿਸ : ਅਮਰੀਕਾ ਦੀ 17 ਸਾਲਾ ਕੋਕੋ ਗਾਫ ਨੇ ਓਂਸ ਜੇਬੋਰ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਪਹਿਲੀ ਵਾਰ ਗ੍ਰੈਂਡਸਲੈਮ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਗਾਫ ਨੇ ਇਕਤਰਫਾ ਮੁਕਾਬਲੇ 'ਚ ਜੇਬੋਰ ਨੂੰ 6-3, 6-1 ਨਾਲ ਹਰਾਇਆ।