ਕਾਰਾਕਸ : ਵੈਨਜ਼ੂਏਲਾ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਜੀਸਸ ਬੇਰਾਰਡਿਨੇਲੀ ਦਾ ਅਚਾਨਕ ਬੇਹੋਸ਼ ਹੋਣ ਤੋਂ ਦੋ ਹਫ਼ਤੇ ਬਾਅਦ ਦੇਹਾਂਤ ਹੋ ਗਿਆ। ਹਸਪਤਾਲ ਵਿਚ ਭਰਤੀ ਹੋਣ ਦੌਰਾਨ ਉਨ੍ਹਾਂ ਨੂੰ ਹੋਰ ਸਿਹਤ ਸਬੰਧੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ। ਵੈਨਜ਼ੂਏਲਾ ਫੁੱਟਬਾਲ ਮਹਾਸੰਘ ਨੇ ਇਹ ਜਾਣਕਾਰੀ ਦਿੱਤੀ। ਬੇਰਾਰਡਿਨੇਲੀ 61 ਸਾਲਾਂ ਦੇ ਸਨ।

ਸਟ੍ਰੈਂਥ ਟ੍ਰੇਨਿੰਗ ਨੂੰ ਸ਼ਾਮਲ ਕਰਨਾ ਸ਼ਾਨਦਾਰ : ਰਾਕੀ

ਨਵੀਂ ਦਿੱਲੀ : ਭਾਰਤੀ ਮਹਿਲਾ ਫੁੱਟਬਾਲ ਟੀਮ ਦੀ ਮੁੱਖ ਕੋਚ ਮੇਮੋਲ ਰਾਕੀ ਨੇ ਪਿਛਲੇ ਦਿਨੀਂ ਹੋਏ ਆਪਣੀ ਟੀਮ ਦੇ ਸੁਧਾਰ ਦੇ ਪਿੱਛੇ ਖਿਡਾਰੀਆਂ ਲਈ ਸ਼ੁਰੂ ਕੀਤੀ ਗਈ ਸਟ੍ਰੈਂਥ ਟ੍ਰੇਨਿੰਗ ਨੂੰ ਮਾਣ ਦਿੱਤਾ। ਮੇਮੋਲ ਨੇ ਕਿਹਾ ਜਨਰਲ ਸਕੱਤਰ ਕੁਸ਼ਾਲ ਦਾਸ ਤੇ ਟੀਮ ਡਾਇਰੈਕਟਰ ਅਭਿਸ਼ੇਕ ਯਾਦਵ ਨਾਲ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਸੀ।

ਮੈਨੂੰ ਫੁੱਟਬਾਲ 'ਚ ਸਹੀ ਮੌਕੇ ਨਹੀਂ ਮਿਲੇ : ਬੋਲਟ

ਜਮੈਕਾ : ਅੱਠ ਵਾਰ ਦੇ ਓਲੰਪਿਕ ਗੋਲਡ ਮੈਡਲ ਜੇਤੂ ਜਮੈਕਾ ਦੇ ਦਿੱਗਜ ਦੌੜਾਕ ਉਸੇਨ ਬੋਲਟ ਨੇ ਆਸਟ੍ਰੇਲੀਆ ਦੀ ਏ-ਲੀਗ ਵਿਚ ਸੈਂਟਰਲ ਕੋਸਟ ਮਰੀਨਰਜ਼ ਨਾਲ ਆਪਣੇ ਛੋਟੇ ਜਿਹੇ ਫੁੱਟਬਾਲ ਕਰੀਅਰ ਨੂੰ ਯਾਦ ਕੀਤਾ। ਉਨ੍ਹਾਂ ਨੇ ਕਲੱਬ ਨਾਲ ਕੁਝ ਦੋਸਤਾਨਾ ਮੈਚ ਵੀ ਖੇਡੇ ਤੇ ਫਿਰ ਕਲੱਬ ਛੱਡ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਸਟ੍ਰੇਲੀਆ ਵਿਚ ਸਹੀ ਮੌਕੇ ਨਹੀਂ ਮਿਲੇ।