ਪ੍ਰਦੀਪ ਭਨੋਟ, ਨਵਾਂਸ਼ਹਿਰ : ਡਾ. ਬੀਆਰ ਅੰਬੇਡਕਰ ਐਜੂਕੇਸ਼ਨ ਅਤੇ ਸਪੋਰਟਸ ਅਕੈਡਮੀ ਸ਼ਿਮਲਾ (ਹਿਮਾਚਲ ਪ੍ਰਦੇਸ਼) ਵੱਲੋਂ ਕਰਵਾਈ ਗਈ ਓਪਨ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਐਥਲੀਟ ਜਸਮੀਤ ਕੌਰ ਨੇ ਪੰਜ ਕਿਲੋਮੀਟਰ ਰੇਸ ਵਿਚ ਪਹਿਲਾ ਸਥਾਨ ਤੇ ਗੋਲਡ ਮੈਡਲ ਪ੍ਰਾਪਤ ਕੇ ਆਪਣੇ ਮਾਪਿਆਂ ਬਲਵਿੰਦਰ ਸਿੰਘ ਅਤੇ ਮਾਤਾ ਇੰਦਰਜੀਤ ਕੌਰ, ਕੋਚ ਮਲਕੀਤ ਸਿੰਘ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪਿੰਡ ਪਿਰੋਜ਼ਪੁਰ ਦਾ ਨਾਂ ਰੋਸ਼ਨ ਕੀਤਾ ਹੈ।ਕੋਚ ਮਲਕੀਤ ਸਿੰਘ ਨੇ ਦੱਸਿਆ ਕਿ ਨੇਪਾਲ ਵਿਚ ਇੰਡੋ-ਨੇਪਾਲ ਇੰਟਰਨੈਸ਼ਨਲ ਚੈਂਪੀਅਨਸ਼ਿਪ ਜੋ ਕਿ ਦਸੰਬਰ ਮਹੀਨੇ ਵਿਚ ਹੋਣੀ ਹੈ, ਲਈ ਜਸਮੀਤ ਕੌਰ ਦੀ ਚੋਣ ਹੋਈ ਹੈ। ਐੱਸਐਨ ਕਾਲਜ ਦੇ ਕੋਚ ਮਲਕੀਤ ਸਿੰਘ ਨੇ ਦੱਸਿਆ ਕਿ ਜਸਮੀਤ ਕੌਰ ਐੱਸਐਨ ਕਾਲਜ ਬੰਗਾ ਵਿਖੇ ਗਰੈਜੂਏਸ਼ਨ ਕਰ ਚੁੱਕੀ ਹੈ ਅਤੇ ਖੇਡਾਂ ਵਿਚ ਉਸ ਦੀ ਬਹੁਤ ਦਿਲਚਸਪੀ ਹੈ। ਇਸ ਪ੍ਰਾਪਤੀ 'ਤੇ ਇਲਾਕੇ ਦੇ ਲੋਕਾਂ ਵੱਲੋਂ ਜਸਮੀਤ ਕੌਰ ਅਤੇ ਪਰਿਵਾਰਿਕ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਜਾ ਰਹੀ ਹੈ। ਜਸਮੀਤ ਕੌਰ ਨੇ ਕਿਹਾ ਕਿ ਉਹ ਇੰਡੋ ਨੇਪਾਲ ਇੰਟਰਨੈਸ਼ਨਲ ਚੈਂਪੀਅਨਸ਼ਿਪ ਲਈ ਪੂਰੀ ਮਿਹਨਤ ਨਾਲ ਤਿਆਰੀ ਕਰ ਰਹੀ ਹਨ।