v>ਏਜੰਸੀ, ਟੋਕੀਓ : ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਰਾਜਧਾਨੀ ਟੋਕੀਓ ਵਿਚ ਐਮਰਜੈਂਸੀ ਲਾਗੂ ਕੀਤੀ ਜਾਵੇਗੀ। ਇਥੇ ਕਰਵਾਏ ਜਾਣ ਵਾਲੇ ਓਲੰਪਿਕ ਨੂੰ ਲੈ ਕੇ ਚੌਕਸੀ ਵਜੋਂ ਇਹ ਫੈਸਲਾ ਲਿਆ ਗਿਆ ਹੈ। ਵੀਰਵਾਰ ਨੂੰ ਜਾਪਾਨ ਦੇ ਇਕ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵੱਡੇ ਪ੍ਰੋਗਰਾਮ ਦੀ ਸੁਰੱਖਿਆ ਨੂੰ ਲੈ ਕੇ ਪ੍ਰਬੰਧਕਾਂ ਨੇ ਗੇਮਜ਼ ਦੇ ਦਰਸ਼ਕਾਂ ’ਤੇ ਰੋਕ ਲਾਉਣ ਦਾ ਵਿਚਾਰ ਕੀਤਾ ਹੈ, ਤਾਂ ਜੋ ਕੋਰੋਨਾ ਸੰਕ੍ਰਮਣ ਨਾ ਫੈਲੇ। ਮਹਾਮਾਰੀ ਕਾਰਨ ਓਲੰਪਿਕ ਪਹਿਲਾਂ ਵੀ ਮੁਲਤਵੀ ਕੀਤੀ ਗਈ ਸੀ ਅਤੇ ਹੁਣ ਇਸ ਫੈਸਲੇ ਨਾਲ ਵੀ ਪ੍ਰਸ਼ੰਸਕਾਂ ਵਿਚ ਭਾਰੀ ਨਾਰਾਜ਼ਗੀ ਹੈ।

Posted By: Tejinder Thind