ਟੋਕੀਓ : ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ 2021 ਟੋਕੀਓ ਓਲੰਪਿਕ ਤੇ ਪੈਰਾਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਲਈ ਵਚਨਬੱਧ ਹੈ ਤੇ ਉਹ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਮਨੁੱਖਤਾ ਨੇ ਕੋਵਿਡ-19 ਮਹਾਮਾਰੀ ਨੂੰ ਹਰਾ ਦਿੱਤਾ ਹੈ। ਸੁਗਾ ਨੇ ਕਿਹਾ ਕਿ ਇਨ੍ਹਾਂ ਖੇਡਾਂ ਵਿਚ ਤੁਹਾਡਾ ਸਵਾਗਤ ਕਰਨ ਲਈ ਮੈਂ ਕੋਈ ਕਸਰ ਨਹੀਂ ਛੱਡਾਂਗਾ। ਓਲੰਪਿਕ ਨੂੰ ਲੈ ਕੇ ਮੈਂ ਵਚਨਬੱਧ ਹਾਂ। ਟੋਕੀਓ ਓਲੰਪਿਕ ਖੇਡਾਂ ਇਸ ਸਾਲ 24 ਜੁਲਾਈ ਤੋਂ ਨੌਂ ਅਗਸਤ ਤਕ ਹੋਣੀਆਂ ਸਨ ਪਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਨੂੰ 2021 ਤਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਇਹ ਖੇਡਾਂ 23 ਜੁਲਾਈ ਤੋਂ ਅੱਠ ਅਗਸਤ 2021 ਤਕ ਹੋਣੀਆਂ ਹਨ।