style="text-align: justify;"> ਬੀਜਿੰਗ (ਆਈਏਐੱਨਐੱਸ) : ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਉੱਪ ਪ੍ਰਧਾਨ ਯੂ ਜਿਆਕਵਿੰਗ ਨੇ ਕਿਹਾ ਹੈ ਕਿ ਕੋਰੋਨਾ ਸਬੰਧੀ ਚੁਣੌਤੀਆਂ ਦੇ ਬਾਵਜੂਦ ਆਈਓਸੀ ਦੇ ਨਾਲ-ਨਾਲ ਮੇਜ਼ਬਾਨ ਜਾਪਾਨ ਟੋਕੀਓ ਓਲੰਪਿਕ ਨੂੰ ਜੁਲਾਈ-ਅਗਸਤ ਵਿਚ ਕਰਵਾਉਣ ਨੂੰ ਲੈ ਕੇ ਵਚਨਬੱਧ ਹੈ।

ਜਿਆਕਵਿੰਗ ਦਾ ਇਹ ਬਿਆਨ ਆਈਓਸੀ ਦੇ ਮੈਂਬਰ ਡਿਕ ਪਾਊਂਡ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਟੋਕੀਓ ਓਲੰਪਿਕ ਦੇ ਹੋਣ 'ਤੇ ਸ਼ੱਕ ਹੈ।

ਪਾਊਂਡ ਦੇ ਇਸ ਬਿਆਨ 'ਤੇ ਟੋਕੀਓ 2020 ਦੇ ਪ੍ਰਬੰਧਕਾਂ ਨੇ ਕਿਹਾ ਕਿ ਉਹ ਖਿਡਾਰੀਆਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਦੇ ਹੋਏ 23 ਜੁਲਾਈ ਤੋਂ ਅੱਠ ਅਗਸਤ ਤਕ ਓਲੰਪਿਕ ਕਰਵਾਉਣ ਦੀ ਤਿਆਰੀ ਕਰ ਰਹੇ ਹਨ।