ਮਿਲਾਨ (ਏਐੱਫਪੀ) : ਇਟਾਲੀਅਨ ਲੀਗ ਸੀਰੀ-ਏ ਵਿਚ ਸ਼ਨਿਚਰਵਾਰ ਨੂੰ ਜੁਵੈਂਟਸ ਦੀ ਟੀਮ ਫਿਓਰੇਂਟੀਨਾ ਨਾਲ ਭਿੜੇਗੀ ਜਿੱਥੇ ਪੁਰਤਗਾਲੀ ਸਟਾਰ ਕ੍ਰਿਸਟੀਆਨੋ ਰੋਨਾਲਡੋ ਆਪਣਾ ਜਲਵਾ ਬਿਖ਼ੇਰਦੇ ਨਜ਼ਰ ਆਉਣਗੇ। ਨਾਲ ਹੀ ਬਿਮਾਰੀ ਤੋਂ ਬਾਅਦ ਠੀਕ ਹੋ ਚੁੱਕੇ ਜੁਵੈਂਟਸ ਦੇ ਮੈਨੇਜਰ ਮਾਰੀਜੀਓ ਸਾਰੀ ਵੀ ਪਹਿਲੀ ਵਾਰ ਇਸ ਸੈਸ਼ਨ ਵਿਚ ਆਪਣੀ ਸੀਟ 'ਤੇ ਬੈਠੇ ਨਜ਼ਰ ਆਉਣਗੇ। ਚੇਲਸੀ ਦੇ ਸਾਬਕਾ ਮੈਨੇਜਰ ਸਾਰੀ ਜੁਵੈਂਟਸ ਦੇ ਪਿਛਲੇ ਦੋ ਮੁਕਾਬਲਿਆਂ ਵਿਚ ਕਲੱਬ ਨਾਲ ਨਹੀਂ ਸਨ। ਰੋਨਾਲਡੋ 'ਤੇ ਵੀ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ ਜਿਨ੍ਹਾਂ ਨੇ ਯੂਰੋ ਕੱਪ ਕੁਆਲੀਫਾਇਰ ਵਿਚ ਪੁਰਤਗਾਲ ਵੱਲੋਂ ਚਾਰ ਗੋਲ ਕਰ ਕੇ ਸੁਰਖ਼ੀਆਂ ਹਾਸਲ ਕੀਤੀਆਂ ਸਨ।