ਤਹਿਰਾਨ (ਏਐੱਫਪੀ) : ਪਿਛਲੇ ਦਿਨੀਂ ਇਕ ਇਰਾਨੀ ਮਹਿਲਾ ਫੁੱਟਬਾਲ ਪ੍ਰਸ਼ੰਸਕ ਨੇ ਖ਼ੁਦ ਨੂੰ ਅੱਗ ਲਾ ਲਈ ਸੀ ਜਿਸ ਦੀ ਬਾਅਦ ਵਿਚ ਮੌਤ ਹੋ ਗਈ ਸੀ। ਅਦਾਲਤ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਸ ਕੁੜੀ ਨੇ ਆਪਣੀ ਗ਼ਲਤੀ ਕਬੂਲੀ ਸੀ। ਬਲੂ ਗਰਲ ਦੇ ਨਾਂ ਨਾਲ ਚਰਚਾ ਵਿਚ ਚੱਲ ਰਹੀ ਮਹਿਲਾ ਪ੍ਰਸ਼ੰਸਕ ਨੇ ਮਰਦ ਬਣ ਕੇ ਮੈਚ ਦੇਖਣ ਲਈ ਸਟੇਡੀਅਮ ਵਿਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ। ਜਦ ਉਸ ਨੂੰ ਪਤਾ ਲੱਗਾ ਕਿ ਇਸ ਕਾਰਨ ਉਸ ਨੂੰ ਛੇ ਮਹੀਨੇ ਜੇਲ੍ਹ ਦੀ ਸਜ਼ਾ ਹੋਵੇਗੀ ਤਾਂ ਉਸ ਨੇ ਖ਼ੁਦ ਨੂੰ ਅੱਗ ਲਾ ਲਈ ਸੀ।