ਦੋਹਾ (ਏਪੀ) : ਈਰਾਨ ਦੇ ਸਟਾਰ ਸਟ੍ਰਾਈਕਰ ਅਲੀ ਬੇਰਾਨਵੰਦ ਦੇ ਜ਼ਖ਼ਮੀ ਹੋਣ ਤੋਂ ਬਾਅਦ ਈਰਾਨ ਦੀ ਟੀਮ ਪਹਿਲੇ ਮੁਕਾਬਲੇ ਵਿਚ ਇਕਜੁਟ ਨਹੀਂ ਦਿਖੀ ਜਿਸ ਦਾ ਇੰਗਲੈਂਡ ਨੇ ਪੂਰਾ ਫ਼ਾਇਦਾ ਉਠਾਇਆ। ਸ਼ੁੱਕਰਵਾਰ ਨੂੰ ਗਰੁੱਪ ਬੀ ਦੀ ਸੂਚੀ ਦੇ ਆਖ਼ਰੀ ਸਥਾਨ 'ਤੇ ਮੌਜੂਦ ਈਰਾਨ ਅਹਿਮਦ ਬਿਨ ਅਲੀ ਸਟੇਡੀਅਮ ਵਿਚ ਵੇਲਜ਼ ਨਾਲ ਭਿੜੇਗਾ। ਹੁਣ ਤਕ ਦੋਵੇਂ ਟੀਮਾਂ ਆਪਸ ਵਿਚ ਕਦੀ ਨਹੀਂ ਭਿੜੀਆਂ ਹਨ। ਇਸ ਕਾਰਨ ਦੋਵੇਂ ਜਿੱਤ ਦਰਜ ਕਰ ਕੇ ਅੱਗੇ ਦਾ ਰਾਹ ਸੌਖਾ ਕਰਨ ਉਤਰਨਗੀਆਂ। ਈਰਾਨ ਨੇ ਹੁਣ ਤਕ ਗੋਲਕੀਪਰ ਅਲੀ ਬੇਰਾਨਵੰਦ ਦੀ ਮੌਜੂਦਾ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਉਨ੍ਹਾਂ ਨੇ ਸਿਰਫ਼ ਇਹ ਦੱਸਿਆ ਹੈ ਕਿ ਉਨ੍ਹਾਂ ਦੇ ਨੱਕ ਵਿਚ ਸੱਟ ਲੱਗੀ ਹੈ। ਜੇ ਫੀਫਾ ਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਉਨ੍ਹਾਂ ਨੂੰ ਕੰਕਸ਼ਨ ਹੋਇਆ ਹੈ ਤਾਂ ਉਹ ਵਿਸ਼ਵ ਕੱਪ 'ਚੋਂ ਬਾਹਰ ਹੋ ਸਕਦੇ ਹਨ। ਈਰਾਨ ਦੇ ਮੁੱਖ ਕੋਚ ਕਾਰਲੋਸ ਕਵੀਰੋਜ ਨੇ ਪਹਿਲੇ ਮੈਚ ਤੋਂ ਬਾਅਦ ਕਿਹਾ ਸੀ ਕਿ ਅਸੀਂ ਜਾਂ ਤਾਂ ਜਿੱਤਦੇ ਹਾਂ ਜਾਂ ਸਿੱਖਦੇ ਹਾਂ। ਇੰਗਲੈਂਡ ਖ਼ਿਲਾਫ਼ ਅਸੀਂ ਕਾਫੀ ਕੁੱਝ ਸਿੱਖਿਆ। ਵੇਲਜ਼ ਖ਼ਿਲਾਫ਼ ਜਿੱਤ ਦਰਜ ਕਰਨ ਲਈ ਟੀਮ ਤਿਆਰ ਹੈ।

ਵੇਲਜ਼ ਦੇ ਗੇਰੇਥ ਬੇਲ ਨੇ ਪਿਛਲੇ ਮੈਚ 'ਚ 82ਵੇਂ ਮਿੰਟ ਵਿਚ ਮਿਲੀ ਪੈਨਲਟੀ 'ਤੇ ਗੋਲ ਕਰ ਕੇ ਟੀਮ ਨੂੰ ਹਾਰ ਤੋਂ ਬਚਾਇਆ ਸੀ। ਉਨ੍ਹਾਂ 'ਤੇ ਇਸ ਮੈਚ ਵਿਚ ਵੀ ਨਜ਼ਰਾਂ ਹੋਣਗੀਆਂ। 1958 ਤੋਂ ਬਾਅਦ ਵਿਸ਼ਵ ਕੱਪ ਵਿਚ ਪੁੱਜੇ ਵੇਲਜ਼ ਲਈ ਇਸ ਡਰਾਅ ਨਾਲ ਅੱਗੇ ਵਧਣ ਦੀਆਂ ਉਮੀਦਾਂ ਵਧ ਗਈਆਂ ਹਨ। ਉਹ ਇਸ ਉਮੀਦ ਨੂੰ ਈਰਾਨ ਖ਼ਿਲਾਫ਼ ਜਿੱਤ ਦਰ ਕਰ ਕੇ ਕਾਇਮ ਰੱਖਣਾ ਚਾਹੁਣਗੇ।

Posted By: Gurinder Singh