IPL 2021 : ਚੇਨੱਈ ਸੁਪਰ ਕਿੰਗਸ ਨੇ ਆਈਪੀਐੱਲ 2021 ਦੇ ਬਚੇ ਹੋਏ ਮੈਚਾਂ ਲਈ ਜ਼ਖ਼ਮੀ ਸੈਮ ਕਰਨ ਦੀ ਰਿਪਸਲੇਸਮੈਂਟ ਦੇ ਤੌਰ ’ਤੇ ਵੈਸਟਇੰਡੀਜ਼ ਦੇ ਡੋਮਿਨਿਕ ਡ੍ਰੇਕਸ ਨੂੰ ਸਾਈਨ ਕੀਤਾ ਹੈ। ਡ੍ਰੇਕਸ ਨੇ ਹੁਣ ਤਕ ਇਕ ਫਰਸਟ ਕਲਾਸ, 25 ਲਿਸਟ ਏ ਅਤੇ 19 ਟੀ-20 ਮੈਚ ਖੇਡੇ ਹਨ। ਡ੍ਰੇਕਸ ਤੋਂ ਇਲਾਵਾ ਵੈਸਟਇੰਡੀਜ਼ ਦੇ ਫਿਡੇਲ ਐਡਵਰਡਸ, ਸ਼ੇਲਡਨ ਕਾਟਰੇਲ ਅਤੇ ਰਵੀ ਰਾਮਪਾਲ ਵੀ ਕਰਨ ਦੀ ਰਿਸਲੇਸਮੈਂਟ ਦੇ ਤੌਰ ’ਤੇ ਉਪਲੱਬਧ ਸਨ। ਡ੍ਰੇਕਸ ਨੂੰ ਚੁਣੇ ਜਾਣ ਦਾ ਇਕ ਅਹਿਮ ਕਾਰਨ ਉਨ੍ਹਾਂ ਦਾ ਮੌਜੂਦਾ ਸਮੇਂ ’ਚ ਦੁਬਈ ’ਚ ਹੋਣਾ ਵੀ ਹੈ।

Posted By: Ramanjit Kaur