ਆਨਲਾਈਨ ਡੈਸਕ : ਆਗਾਮੀ ਟੋਕੀਓ 'ਚ ਭਾਰਤੀ ਖਿਡਾਰੀ ਬਿਨਾਂ ਬ੍ਰਾਂਡ ਦੇ ਕੱਪੜੇ ਪਹਿਨਣਗੇ । ਭਾਰਤੀ ਓਲੰਪਿਕ ਸੰਘ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਦਰਅਸਲ ਟੋਕੀਓ ਓਲੰਪਿਕ ਲਈ ਭਾਰਤੀ ਖਿਡਾਰੀਆਂ ਦੀ ਪੋਸ਼ਾਕ ਪ੍ਰਾਯੋਜਕ ਚੀਨੀ ਕੰਪਨੀ ਲੀ-ਨਿੰਗ ਸੀ। ਪਿਛਲੇ ਹਫਤੇ ਜਦੋਂ ਟੀਮ ਦੀ ਕਿਟ ਲਾਂਚ ਹੋਈ ਤਾਂ ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਜਿਸ ਤੋਂ ਬਾਅਦ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਆਈਓਏ ਨੇ ਚੀਨੀ ਕੰਪਨੀ ਨਾਲ ਕਰਾਰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ।

ਆਈਓਏ ਪ੍ਰਧਾਨ ਨਰਿੰਦਰ ਬੱਤਰਾ ਤੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਸਾਂਝੇ ਬਿਆਨ 'ਚ ਕਿਹਾ ਅਸੀਂ ਆਪਣੇ ਫੈਨਜ਼ ਦੀਆਂ ਭਾਵਨਾਵਾਂ ਤੋਂ ਜਾਣੂ ਹਾਂ। ਇਸ ਲਈ ਆਈਓਏ ਨੇ ਫੈਸਲਾ ਕੀਤਾ ਹੈ ਕਿ ਅਸੀਂ ਕਿਟ ਬਣਾਉਣ ਵਾਲੀ ਕੰਪਨੀ ਨਾਲ ਕੀਤੇ ਗਏ ਮੌਜੂਦਾ ਕਰਾਰ ਤੋਂ ਪਿੱਛੇ ਹਟ ਰਹੇ ਹਨ। ਸਾਡੇ ਖਿਡਾਰੀ, ਕੋਚ ਤੇ ਸਪੋਰਟ ਸਟਾਫ ਬਿਨਾਂ ਬ੍ਰਾਂਡ ਦੇ ਕੱਪੜੇ ਪਹਿਨਣਗੇ । ਇਸ ਲਈ ਖੇਡ ਮੰਤਰਾਲਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਇਹ ਫੈਸਲਾ ਲੈਣ 'ਚ ਸਾਡੀ ਮਦਦ ਕੀਤੀ ਹੈ।

Posted By: Ravneet Kaur