ਨਵੀਂ ਦਿੱਲੀ : International Left Handers Day 2019: 13 ਅਗਸਤ ਨੂੰ ਸਾਰੀ ਦੁਨੀਆ 'ਚ ਲੈਫਟ ਹੈਂਡਰਜ਼ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਹਰ ਉਹ ਸ਼ਖਸ ਖੁਦ 'ਤੇ ਮਾਣ ਮਹਿਸੂਸ ਕਰਦਾ ਹੋ ਜੋ ਖੱਬੇ ਹੱਥ ਨਾਲ ਖੇਡਦਾ ਹੈ। ਇੰਟਰਨੈਸ਼ਨਲ ਵਰਲਡ ਲੈਫਟ ਹੈਂਡਰਜ਼ ਡੇਅ 'ਤੇ ਇਸ ਵਾਰ ਅਸੀਂ ਕ੍ਰਿਕਟ ਦੀ ਦੁਨੀਆ ਦੇ ਵੀ ਉਨ੍ਹਾਂ 11 ਦਿੱਗਜ ਖੱਬੇ ਹੱਥ ਨਾਲ ਖੇਡਣ ਵਾਲੇ ਖਿਡਾਰੀਆਂ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਆਪਣੀ ਛਾਪ ਵਿਸ਼ਵ ਕ੍ਰਿਕਟ 'ਚ ਛੱਡੀ ਹੈ।

ਜ਼ਿਆਦਾਤਰ ਲੋਕ ਆਪਣੇ ਸੱਜੇ ਹੱਥ ਦੀ ਵਰਤੋਂ ਖਾਣ-ਪੀਣ ਤੋਂ ਲੈ ਕੇ ਖੇਡਣ ਤਕ ਕਰਦੇ ਪਰ ਤੁਸੀਂ ਜਾਣਦੇ ਹੋ ਕਿ ਸਾਰੀ ਦੁਨੀਆ 'ਚ ਕਰੀਬ 10 ਫੀਸਦੀ ਅਜਿਹੇ ਲੋਕ ਹਨ ਜੋ ਖੱਬੇ ਹੱਥ ਨਾਲ ਲਿਖਦੇ ਹਨ, ਖਾਂਦੇ-ਪੀਂਦੇ ਹਨ ਤੇ ਖੇਡਦੇ ਵੀ ਹਨ। ਅਜਿਹੇ 'ਚ 13 ਅਗਸਤ ਇਨ੍ਹਾਂ ਲਈ ਯਾਦਗਾਰ ਹੈ। ਇਸ ਤਰ੍ਹਾਂ ਹੀ ਕਈ ਕ੍ਰਿਕਟਰ ਹਨ, ਜੋ ਖੱਬੇ ਹੱਥ ਨਾਲ ਵੀ ਲਿਖ ਕੇ ਦੁਨੀਆ 'ਚ ਆਪਣਾ ਲੋਹਾ ਮਨਵਾ ਚੁੱਕੇ ਹਨ।

ਪੂਰੀ ਦੁਨੀਆ ਦੇ ਇਨ੍ਹਾਂ 11 ਸਭ ਤੋਂ ਚੰਗੇ ਲੈਫਟ ਹੈਂਡਰ ਕ੍ਰਿਕਟ਼ਜ਼ 'ਚੋਂ 3 ਭਾਰਤੀ ਖਿਡਾਰੀਆਂ ਦਾ ਨਾਮ ਵੀ ਸ਼ਾਮਲ ਹੈ। ਇਨ੍ਹਾਂ ਤਿੰਨਾਂ ਦਿੱਗਜਾਂ 'ਚ ਸਾਬਕਾ ਕਪਤਾਨ ਸੌਰਵ ਗਾਂਗੂਲੀ, ਬੈਟਿੰਗ ਆਲਰਾਊਂਡਰ ਯੁਵਰਾਜ ਸਿੰਘ ਤੇ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਦਾ ਨਾਮ ਸ਼ਾਮਲ ਹੈ, ਜਿਨ੍ਹਾਂ ਨੇ ਵਿਸ਼ਵ ਕੱਪ 'ਚ ਆਪਣੇ ਤੇ ਭਾਰਤੀ ਟੀਮ ਲਈ ਮਾਣਮੱਤੀਆਂ ਪ੍ਰਾਪਤ ਕੀਤੀਆਂ ਹਨ।

ਖੱਬੇ ਹੱਛ ਵਾਲੇ ਖਿਡਾਰੀਆਂ ਦੀ ਇਸ ਪਲੇਇੰਗ ਇਲੈਵਨ 'ਚ ਸੌਰਵ ਗਾਂਗੂਲੀ ਨੂੰ ਕਪਤਾਨ ਬਣਾਇਆ ਗਿਆ ਹੈ, ਜਿਨ੍ਹਾਂ ਨੇ ਆਪਣੀ ਕਪਤਾਨੀ ਦਾ ਲੋਹਾ ਪੂਰੀ ਦੁਨੀਆ 'ਚ ਮਨਵਾਇਆ ਹੈ। ਉਥੇ ਹੀ ਜੇਕਰ ਇਸ ਪਲੇਇੰਗ ਇਲੈਵਨ ਦਾ ਸਲਾਮੀ ਜੋੜੀ 'ਤੇ ਗੌਰ ਕੀਤਾ ਜਾਵੇ ਤਾਂ ਮੈਥਿਊ ਹੇਡਨ ਤੇ ਸੌਰਵ ਗਾਂਗੂਲੀ ਪਾਰੀ ਦੀ ਸ਼ੁਰੂਆਤ ਕਰਨ ਲਈ ਸ਼ਾਮਲ ਕੀਤੇ ਗਏ ਹਨ। ਉਥੇ ਹੀ ਨੰਬਰ ਤਿੰਨ ਲਈ ਸ਼੍ਰਿਲੰਕਾਈ ਦਿੱਗਜ ਕੁਮਾਰ ਸੰਗਾਕਾਰਾ ਨੂੰ ਥਾਂ ਦਿੱਤੀ ਗਈ ਹੈ।

Posted By: Jaskamal