ਮਿਲਾਨ (ਏਪੀ) : ਰੋਮੇਲੂ ਲੁਕਾਕੂ ਨੂੰ ਵਾਪਸੀ ’ਚ ਆ ਕੇ ਗੋਲ ਕਰਨ ਵਿਚ ਸਿਰਫ਼ 82 ਸਕਿੰਟ ਲੱਗੇ ਜਿਸ ਨਾਲ ਇੰਟਰ ਮਿਲਾਨ ਨੇ ਸੀਰੀ-ਏ ਮੈਚ ਵਿਚ ਲੀਸ ’ਤੇ 2-1 ਨਾਲ ਜਿੱਤ ਹਾਸਲ ਕੀਤੀ। ਬੈਲਜੀਅਮ ਦੇ ਸਟ੍ਰਾਈਕਰ ਲੁਕਾਕੂ ਦੇ ਦੂਜੇ ਮਿੰਟ ਵਿਚ ਕੀਤੇ ਗਏ ਗੋਲ ਨਾਲ ਇੰਟਰ ਮਿਲਾਨ ਨੇ 1-0 ਨਾਲ ਬੜ੍ਹਤ ਬਣਾਈ ਸੀ।

ਦੂਜੇ ਅੱਧ ਵਿਚ ਲੀਸ ਨੇ ਅਸਾਨ ਸੀਸੇ ਦੇ 48ਵੇਂ ਮਿੰਟ ਵਿਚ ਕੀਤੇ ਗਏ ਗੋਲ ਨਾਲ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਫਿਰ ਡੇਂਜੇਲ ਡਮਫ੍ਰਾਈਜ ਦੇ (90+5ਵੇਂ ਮਿੰਟ ਵਿਚ ਕੀਤੇ ਗਏ) ਗੋਲ ਨੇ ਯਕੀਨੀ ਕੀਤਾ ਕਿ ਇੰਟਰ ਮਿਲਾਨ ਲੀਗ ਵਿਚ ਜਿੱਤ ਨਾਲ ਸ਼ੁਰੂਆਤ ਕਰ ਸਕੇ। ਏਸੀ ਮਿਲਾਨ ਨੇ ਵੀ ਜਿੱਤ ਨਾਲ ਸ਼ੁਰੂਆਤ ਕੀਤੀ ਉਸ ਨੇ ਉਡੀਨੇਸ ’ਤੇ 4-2 ਨਾਲ ਜਿੱਤ ਹਾਲ ਕੀਤੀ।

Posted By: Gurinder Singh