ਰੋਮ : ਇੰਟਰ ਮਿਲਾਨ ਨੇ ਆਖ਼ਰੀ ਥਾਂ 'ਤੇ ਚੱਲ ਰਹੇ ਕ੍ਰੋਟੋਨ ਨੂੰ 2-0 ਨਾਲ ਹਰਾ ਕੇ ਇਟਲੀ ਦੀ ਲੀਗ ਸੀਰੀ-ਏ ਵਿਚ ਜਿੱਤ ਦਰਜ ਕੀਤੀ। ਹੋਰ ਮੈਚਾਂ ਵਿਚ ਏਸੀ ਮਿਲਾਨ ਨੇ ਬੇਨੇਵੇਂਟੋ ਨੂੰ 2-0 ਨਾਲ ਹਰਾਇਆ ਜਦਕਿ ਸਪੇਜੀਆ ਨੇ ਹੇਲਾਸ ਵੇਰੋਨਾ ਨੂੰ 1-1 ਨਾਲ ਬਰਾਬਰੀ 'ਤੇ ਰੋਕਿਆ।

ਫੁੱਟਬਾਲ ਪ੍ਰਸ਼ਾਸਕ ਡੀਕੇ ਬੋਸ ਦਾ ਹੋਇਆ ਦੇਹਾਂਤ

ਨਵੀਂ ਦਿੱਲੀ : ਤਜਰਬੇਕਾਰ ਫੁੱਟਬਾਲ ਪ੍ਰਸ਼ਾਸਕ ਤੇ ਹਿੰਦੁਸਤਾਨ ਐੱਫਸੀ ਦੇ ਮਾਲਕ ਦਿਲੀਪ ਕੁਮਾਰ ਬੋਸ (70) ਦਾ ਕੋਵਿਡ-19 ਨਾਲ ਜੂਝਣ ਤੋਂ ਬਾਅਦ ਸਥਾਨਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਬੋਸ ਦਾ ਸ਼ਨਿਚਰਵਾਰ ਸ਼ਾਮ ਵਸੰਤ ਕੁੰਜ ਦੇ ਇੰਡੀਅਨ ਸਪਾਈਨਲ ਇੰਜਰੀ ਸੈਂਟਰ ਵਿਚ ਦੇਹਾਂਤ ਹੋਇਆ।