ਪੀਟੀਆਈ, ਮੈਲਬਰਨ : Sania Mirza Australian Open 2020: ਆਸਟਰੇਲੀਆ ਦੀ ਧਰਤੀ 'ਤੇ ਸਾਲ ਦਾ ਪਹਿਲਾ ਗ੍ਰੈਂਡ ਸਲੈਮ ਖੇਡਿਆ ਜਾ ਰਿਹਾ ਹੈ। ਇਸ ਵੱਡੇ ਟੂਰਨਾਮੈਂਟ ਤੋਂ ਭਾਰਤ ਦੀ ਦਿੱਗਜ ਮਹਿਲਾ ਟੈਨਿਸ ਪਲੇਅਰ ਸਾਨੀਆ ਮਿਰਜ਼ਾ ਬਾਹਰ ਹੋ ਗਈ ਹੈ। ਸਾਨੀਆ ਮਿਰਜ਼ਾ ਆਸਟਰੇਲੀਅਨ ਓਪਨ 2020 ਵਿਚੋਂ ਸੱਟ ਲੱਗਣ ਕਾਰਨ ਬਾਹਰ ਹੋ ਗਈ ਸੀ। ਸਾਨੀਆ ਕਾਫੀ ਜ਼ਖ਼ਮੀ ਹੋਈ ਹੈ, ਜਿਸ ਕਾਰਨ ਮਾਂ ਬਣਨ ਤੋਂ ਬਾਅਦ ਸਾਨੀਆ ਆਪਣਾ ਪਹਿਲਾ ਗ੍ਰੈਂਡ ਸਲੈਮ ਨਹੀਂ ਖੇਡ ਸਕੇਗੀ।

ਵੂਮੈਨ ਡਬਲਸ ਦੇ ਪਹਿਲੇ ਦੌਰ ਵਿਚ ਸਾਨੀਆ ਮਿਰਜ਼ਾ ਨੇ ਜ਼ਖ਼ਮੀ ਹੋਣ ਕਾਰਨ ਵੀਰਵਾਰ ਨੂੰ ਆਪਣਾ ਨਾਂ ਵਾਪਸ ਲੈ ਲਿਆ। ਸਾਨੀਆ ਮਿਰਜ਼ਾ ਆਸਟਰੇਲੀਅਨ ਓਪਨ ਵਿਚ ਯੂਕਰੇਨ ਦੀ ਨਾਡੀਆ ਕਿਚੇਨੋਕ ਨਾਲ ਖੇਡਣ ਵਾਲੀ ਸੀ। ਸਾਨੀਆ ਦੀ ਲੱਤ 'ਤੇ ਪ੍ਰੈਕਟਿਸ ਦੌਰਾਨ ਸੱਟ ਲੱਗੀ ਸੀ। ਦੋ ਸਾਲ ਦੀ ਬ੍ਰੈਕ ਤੋਂ ਬਾਅਦ ਉਨ੍ਹਾਂ ਦੀ ਵਾਪਸੀ ਗ੍ਰੈਂਡ ਸਲੈਮ ਵਿਚ ਹੋਣੀ ਸੀ ਪਰ ਇਹ ਸੰਭਵ ਨਹੀਂ ਹੋ ਸਕਿਆ।

Posted By: Tejinder Thind