ਬਾਲੀ (ਪੀਟੀਆਈ) : ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਇੰਡੋਨੇਸ਼ੀਆ ਮਾਸਟਰਜ਼ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਾਪਾਨ ਦੀ ਸਿਖਰਲੀ ਰੈਂਕਿੰਗ ਪ੍ਰਰਾਪਤ ਅਕਾਨੇ ਯਾਮਾਗੁਚੀ ਤੋਂ ਸਿੱਧੀ ਗੇਮ ਵਿਚ ਹਾਰ ਗਈ, ਜਿਸ ਦੇ ਨਾਲ ਹੀ ਇਸ ਟੂਰਨਾਮੈਂਟ 'ਚ ਉਨ੍ਹਾਂ ਦਾ ਸਫ਼ਰ ਖ਼ਤਮ ਹੋ ਗਿਆ।

ਇਸ ਮੈਚ ਤੋਂ ਪਹਿਲਾਂ ਯਾਮਾਗੁਚੀ ਖ਼ਿਲਾਫ਼ ਸਿੰਧੂ ਦਾ ਰਿਕਾਰਡ 12-7 ਦਾ ਸੀ ਅਤੇ ਇਸ ਸਾਲ ਦੋਵੇਂ ਮੈਚਾਂ ਵਿਚ ਸਿੰਧੂ ਨੇ ਯਾਮਾਗੁਚੀ ਨੂੰ ਹਰਾਇਆ ਸੀ, ਪਰ ਸ਼ਨਿਚਰਵਾਰ ਨੂੰ ਸਿੰਧੂ ਉਨ੍ਹਾਂ ਦਾ ਸਾਹਮਣਾ ਨਹੀਂ ਕਰ ਪਾਈ। ਸਿੰਧੂ ਨੂੰ ਯਾਮਾਗੁਚੀ ਤੋਂ 32 ਮਿੰਟ ਦੇ ਅੰਦਰ 13-12, 9-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਤੀਜੀ ਰੈਂਕਿੰਗ ਪ੍ਰਰਾਪਤ ਸਿੰਧੂ ਆਪਣੀ ਸਰਬੋਤਮ ਫਾਰਮ ਵਿਚ ਨਹੀਂ ਸੀ ਅਤੇ ਦੋਵਾਂ ਗੇਮਾਂ ਵਿਚ ਸ਼ੁਰੂ ਤੋਂ ਹੀ ਪੱਛੜ ਗਈ। ਦੂਜੀ ਗੇਮ ਵਿਚ ਕੁਝ ਸਮੇਂ ਲਈ ਉਨ੍ਹਾਂ ਬੜ੍ਹਤ ਬਣਾਈ, ਪਰ ਯਾਮਾਗੁਚੀ ਨੇ ਸ਼ਾਨਦਾਰ ਵਾਪਸੀ ਕਰਕੇ ਕੋਈ ਮੌਕਾ ਨਹੀਂ ਦਿੱਤਾ। ਹੁਣ ਜਾਪਾਨੀ ਖਿਡਾਰੀ ਦਾ ਸਾਹਮਣਾ ਚੌਥੀ ਰੈਂਕਿੰਗ ਪ੍ਰਰਾਪਤ ਅਨ ਸਿਯੰਗ ਅਤੇ ਥਾਈਲੈਂਡ ਦੀ ਪੀ ਚਾਈਵਾਨ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।