ਟੋਕੀਓ ਓਲੰਪਿਕ ਤੋਂ ਵੱਡੀ ਖਬਰ ਆਈ ਹੈ। ਅੱਜ ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ਦੇ 49 ਕਿਲੋਗ੍ਰਾਮ ਭਾਰ ਵਰਗ ਵਿਚ ਭਾਰਤ ਨੂੰ ਮੈਡਲ ਦਿਵਾ ਕੇ ਕਰੋੜਾਂ ਭਾਰਤੀ ਖੇਡ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ। ਕਲੀਨ ਐਂਡ ਜਰਕ ਦੇ ਆਪਣੀਆਂ ਦੂਜੀਆਂ ਕੋਸ਼ਿਸ਼ਾਂ ਵਿਚ ਮੀਰਾਬਾਈ ਨੇ ਕੁਲ 115 ਕਿਗ੍ਰ. ਵਜ਼ਨ ਚੁੱਕ ਕੇ ਨਵਾਂ ਓਲੰਪਿਕ ਰਿਕਾਰਡ ਬਣਾਇਆ। ਹਾਲਾਂਕਿ ਇਹ ਰਿਕਾਰਡ ਉਨ੍ਹਾਂ ਦਾ ਜ਼ਿਆਦਾ ਦੇਰ ਤਕ ਕਾਇਮ ਨਹੀਂ ਰਿਹਾ ਅਤੇ ਚੀਨ ਦੀ ਹੋਓ ਝੀਹੁਈ ਨੇ ਅਗਲੀ ਹੀ ਕੋਸ਼ਿਸ਼ ਵਿਚ 116 ਕਿਲੋਗ੍ਰਾਮ ਵਜ਼ਨ ਚੁੱਕ ਕੇ ਇਸ ਨੂੰ ਤੋੜ ਦਿੱਤਾ।

ਦੱਸ ਦੇਈਏ ਚਾਨੂ ਤੋਂ ਪਹਿਲਾਂ 2000 ਸਿਡਨੀ ਓਲੰਪਿਕ ਵਿਚ ਕਰਣਮ ਮੱਲੇਸ਼ਵਰੀ ਨੇ ਵੇਟਲਿਫਟਿੰਗ ਵਿਚ ਭਾਰਤ ਨੂੰ ਕਾਂਸੀ ਦਾ ਮੈਡਲ ਦਿਵਾਇਆ ਸੀ। ਉਨ੍ਹਾਂ ਨੇ ਕੁਲ 240 ਕਿਲੋਗ੍ਰਾਮ ਭਾਰ ਚੁੱਕਿਆ ਸੀ। ਚਾਨੂ ਨੇ ਕੁਲ 202 ਕਿਲੋਗ੍ਰਾਮ 87 ਕਿਲੋਗ੍ਰਾਮ+ 116 ਕਿਗ੍ਰਾ. ਦਾ ਭਾਰ ਚੁੱਕਿਆ। ਇੰਡੋਨੇਸ਼ੀਆ ਦੀ ਆਇਸ਼ਾ ਵਿੰਡੀ ਕੇਂਟਿਕਾ ਨੇ ਕੁਲ 194 ਕਿਗ੍ਰਾ. ਭਾਰ ਚੁੱਕ ਕੇ ਤਾਂਬੇ ਦਾ ਮੈਡਲ ਜਿੱਤਿਆ। ਇਸ ਤੋਂ ਪਹਿਲਾਂ ਨੌਜਵਾਨ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ 10ਮੀ. ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਵਿਚ ਥਾਂ ਬਣਾ ਲਈ ਹੈ। ਸੌਰਭ ਚੌਧਰੀ ਨੇ ਕੁਆਲੀਫਾਈਟਿੰਗ ਰਾਊਂਡ ਵਿਚ 586 ਪੁਆਇੰਟ ਨਾਲ ਉਚ ਸਥਾਨ ਹਾਸਲ ਕੀਤਾ।

Posted By: Tejinder Thind