ਨਵੀਂ ਦਿੱਲੀ : ਭਾਰਤੀ ਖੇਡ ਅਥਾਰਟੀ (ਸਾਈ) ਨੇ ਮੰਗਲਵਾਰ ਨੂੰ ਸਾਫ਼ ਕੀਤਾ ਕਿ ਦੀਪਾ ਕਰਮਾਕਰ ਬਾਕੂ ਤੇ ਦੋਹਾ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਖੇਡੇਗੀ ਪਰ ਭਾਰਤੀ ਜਿਮਨਾਸਟਿਕ ਫੈਡਰੇਸ਼ਨ ਨੂੰ ਮਰਦਾਂ ਲਈ ਟਰਾਇਲ ਕਰਵਾਉਣੇ ਪੈਣਗੇ। ਦੀਪਾ ਦੇ ਨਾਲ ਉਨ੍ਹਾਂ ਦੇ ਕੋਚ ਬਿਸ਼ਵੇਸ਼ਵਰ ਨੰਦੀ ਵੀ ਵਿਸ਼ਵ ਕੱਪ ਵਿਚ ਉਨ੍ਹਾਂ ਨਾਲ ਰਹਿਣਗੇ। ਇਹ ਵਿਸ਼ਵ ਕੱਪ 14 ਤੋਂ 17 ਮਾਰਚ ਤਕ ਅਜ਼ਰਬਾਈਜਾਨ ਤੇ 20 ਤੋਂ 23 ਮਾਰਚ ਤਕ ਕਤਰ ਵਿਚ ਕਰਵਾਏ ਜਾਣੇ ਹਨ। ਭਾਰਤੀ ਜਿਮਾਨਸਟਿਕ ਫੈਡਰੇਸ਼ਨ ਦੇ ਉੱਪ ਪ੍ਧਾਨ ਰਿਆਜ਼ ਭਾਟੀ ਨੇ ਕਿਹਾ ਹੈ ਕਿ ਵਿਸ਼ਵ ਕੱਪ ਦੀ ਟੀਮ ਦੀ ਚੋਣ ਅਜੇ ਤਕ ਨਹੀਂ ਹੋ ਸਕੀ ਸੀ। ਇਸ ਕਾਰਨ ਇਸ ਮਾਮਲੇ ਵਿਚ ਸਾਈ ਨੇ ਦਖ਼ਲ ਦੇ ਕੇ ਦੀਪਾ ਦੀ ਚੋਣ ਕੀਤੀ। ਇਹ ਵਿਸ਼ਵ ਕੱਪ ਓਲੰਪਿਕ ਕੁਆਲੀਫਿਕੇਸ਼ਨ ਹੈ।