ਡਬਲਿਨ (ਪੀਟੀਆਈ) : ਭਾਰਤੀ ਮਹਿਲਾ ਹਾਕੀ ਟੀਮ ਨੇ ਵੀਰਵਾਰ ਨੂੰ ਇੱਥੇ ਪੰਜ ਦੇਸ਼ਾਂ ਦੇ ਅੰਡਰ-23 ਟੂਰਨਾਮੈਂਟ ਵਿਚ ਅਮਰੀਕਾ ਖ਼ਿਲਾਫ਼ 4-1 ਨਾਲ ਆਸਾਨ ਜਿੱਤ ਦਰਜ ਕੀਤੀ।

ਭਾਰਤ ਵੱਲੋਂ ਅਨੂ (49ਵੇਂ ਤੇ 52ਵੇਂ ਮਿੰਟ) ਨੇ ਦੋ ਗੋਲ ਕੀਤੇ ਜਦਕਿ ਨਿਕਿਤਾ ਟੋਪੋ (48ਵੇਂ ਮਿੰਟ) ਤੇ ਵੈਸ਼ਣਵੀ ਫਾਲਕੇ (58ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ। ਅਮਰੀਕਾ ਲਈ ਇੱਕੋ ਇਕ ਗੋਲ 46ਵੇਂ ਮਿੰਟ ਵਿਚ ਹਨਾ ਮਿਲਰ ਨੇ ਕੀਤਾ।

Posted By: Gurinder Singh