ਨਵੀਂ ਦਿੱਲੀ (ਪੀਟੀਆਈ) : ਭਾਰਤ ਦੀਆਂ ਕੈਡੇਟ ਮਹਿਲਾ ਭਲਵਾਨਾਂ ਨੇ ਕਿਰਗਿਸਤਾਨ ਦੇ ਬਿਸ਼ਕੇਕ ਵਿਚ ਚੱਲ ਰਹੀ ਅੰਡਰ-17 ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਚਾਰ ਗੋਲਡ ਤੇ ਇਕ ਕਾਂਸੇ ਦਾ ਮੈਡਲ ਜਿੱਤਿਆ।

ਮੁਸਕਾਨ (40 ਕਿਲੋਗ੍ਰਾਮ), ਸ਼ਰੁਤੀ (46 ਕਿਲੋਗ੍ਰਾਮ), ਰੀਨਾ (53 ਕਿਲੋਗ੍ਰਾਮ) ਤੇ ਸਵਿਤਾ (61 ਕਿਲੋਗ੍ਰਾਮ) ਨੇ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਦਕਿ ਮਾਨਸੀ ਭੜਾਨਾ (69 ਕਿਲੋਗ੍ਰਾਮ) ਨੇ ਕਾਂਸੇ ਦਾ ਮੈਡਲ ਜਿੱਤਿਆ। ਗ੍ਰੀਕੋ ਰੋਮਨ ਵਿਚ ਰੋਨਿਤ ਸ਼ਰਮਾ (48 ਕਿਲੋਗ੍ਰਾਮ) ਨੇ ਸੋਨੇ ਦਾ ਤਗਮਾ ਆਪਣੇ ਨਾਂ ਕੀਤਾ ਜਦਕਿ ਪ੍ਰਦੀਪ ਸਿੰਘ (100 ਕਿਲੋਗ੍ਰਾਮ) ਤੇ ਮੋਹਿਤ ਖੋਕਰ (80 ਕਿਲੋਗ੍ਰਾਮ) ਨੇ ਕ੍ਰਮਵਾਰ ਸਿਲਵਰ ਤੇ ਕਾਂਸੇ ਦੇ ਮੈਡਲ ਜਿੱਤੇ। ਮਹਿਲਾ ਕੁਸ਼ਤੀ ਦੇ ਬਾਕੀ ਬਚੇ ਪੰਜ ਹੋਰ ਫ੍ਰੀਸਟਾਈਲ ਦੇ ਤਿੰਨ ਵਜ਼ਨ ਵਰਗਾਂ ਦੇ ਮੁਕਾਬਲੇ ਮੰਗਲਵਾਰ ਨੂੰ ਹੋਣਗੇ। ਟੂਰਨਾਮੈਂਟ 26 ਜੂਨ ਨੂੰ ਖ਼ਤਮ ਹੋਵੇਗਾ।

Posted By: Gurinder Singh