ਅਲ ਖੋਬਾਰ (ਪੀਟੀਆਈ) : 2 020 ਏਐੱਫਸੀ ਅੰਡਰ-19 ਚੈਂਪੀਅਨਸ਼ਿਪ ਕੁਆਲੀਫਾਇਰ ਵਿਚ ਐਤਵਾਰ ਨੂੰ ਭਾਰਤੀ ਫੁੱਟਬਾਲ ਟੀਮ ਦੀ ਮੁਹਿੰਮ ਅਫ਼ਗਾਨਿਸਤਾਨ ਖ਼ਿਲਾਫ਼ 0-3 ਦੀ ਹਾਰ ਨਾਲ ਸਮਾਪਤ ਹੋਈ। ਅਫ਼ਗਾਨਿਸਤਾਨ ਦੀ ਟੀਮ ਨੇ ਮੈਚ ਦੇ ਪਹਿਲੇ ਅੱਧ ਵਿਚ ਹੀ ਤਿੰਨ ਗੋਲ ਕਰ ਕੇ ਭਾਰਤੀ ਟੀਮ 'ਤੇ ਵੱਡੀ ਬੜ੍ਹਤ ਹਾਸਲ ਕਰ ਲਈ। ਹਾਲਾਂਕਿ ਭਾਰਤੀ ਟੀਮ ਨੇ ਵਾਪਸੀ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਉਹ ਅਫ਼ਗਾਨਿਸਤਾਨ ਦੇ ਡਿਫੈਂਸ ਨੂੰ ਤੋੜ ਨਹੀਂ ਸਕੀ। ਟੀਮ ਨੇ ਦੂਜੇ ਅੱਧ ਵਿਚ ਗੋਲ ਕਰਨ ਦੇ ਕੁਝ ਮੌਕੇ ਬਣਾਏ ਪਰ ਉਸ ਨੂੰ ਕਾਮਯਾਬੀ ਨਹੀਂ ਮਿਲੀ। ਦੋ ਮੌਕਿਆਂ 'ਤੇ ਗੇਂਦ ਗੋਲ ਪੋਸਟ ਨਾਲ ਟਕਰਾ ਕੇ ਬਾਹਰ ਨਿਕਲ ਗਈ। ਇਸ ਨਾਲ ਹੀ ਟੂਰਨਾਮੈਂਟ ਵਿਚ ਭਾਰਤ ਦਾ ਸਫ਼ਰ ਲਗਾਤਾਰ ਤਿੰਨ ਹਾਰਾਂ ਨਾਲ ਸਮਾਪਤ ਹੋਇਆ।