style="text-align: justify;"> ਬਿਊਨਸ ਆਇਰਸ : ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਏਟੀਪੀ ਬਿਊਨਸ ਆਇਰਸ ਦੇ ਮੁੱਖ ਡਰਾਅ ਦੇ ਆਪਣੇ ਪਹਿਲੇ ਮੁਕਾਬਲੇ ਵਿਚ ਜਿੱਤ ਦਰਜ ਕਰਦੇ ਹੋਏ ਪ੍ਰੀਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਉਨ੍ਹਾਂ ਨੇ ਮੁੱਖ ਡਰਾਅ ਦੇ ਪਹਿਲੇ ਗੇੜ ਵਿਚ ਪੁਰਤਗਾਲ ਦੇ ਜੋਆਓ ਸੌਸਾ ਨੂੰ 6-0, 6-0 ਨਾਲ ਹਰਾਇਆ। ਇਸ ਵਿਚਾਲੇ ਅਮਰੀਕਾ ਦੇ ਫਰਾਂਸਿਸ ਟਿਆਫੋਏ ਨੇ ਅਰਜਨਟੀਨਾ ਦੇ ਫਾਕੁੰਡੋ ਬੇਗਨਿਸ ਨੂੰ 6-1, 6-3 ਨਾਲ ਮਾਤ ਦਿੱਤੀ।