ਕੋਚੀ (ਪੀਟੀਆਈ) : ਇੰਡੀਅਨ ਸੁਪਰ ਲੀਗ (ਆਈਐੱਸਐੱਲ-6) ਦੇ ਛੇਵੇਂ ਸੈਸ਼ਨ ਦੇ ਪਹਿਲੇ ਮੁਕਾਬਲੇ ਵਿਚ ਕੇਰਲ ਬਲਾਸਟਰਜ਼ ਨੇ ਐਤਵਾਰ ਨੂੰ ਇੱਥੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਦੋ ਵਾਰ ਦੇ ਚੈਂਪੀਅਨ ਏਟੀਕੇ ਨੂੰ 2-1 ਨਾਲ ਹਰਾ ਦਿੱਤਾ ਤੇ ਇਸੇ ਨਾਲ ਇਸ ਸੈਸ਼ਨ ਦਾ ਅਗਾਜ਼ ਵੀ ਹੋ ਗਿਆ। ਬਲਾਸਟਰਜ਼ ਦੀ ਜਿੱਤ ਵਿਚ ਉਸ ਦੇ ਕਪਤਾਨ ਬਾਰਥੋਲੋਮੋਵ ਓਗਬੇਚੇ ਦਾ ਅਹਿਮ ਯੋਗਦਾਨ ਰਿਹਾ ਜਿਨ੍ਹਾਂ ਨੇ ਦੋਵੇਂ ਗੋਲ ਕੀਤੇ। ਇਸ ਤੋਂ ਪਹਿਲਾਂ ਖੇਡ ਦੇ ਛੇਵੇਂ ਮਿੰਟ ਵਿਚ ਹੀ ਕਾਰਲ ਮੈਕਹਗ ਨੇ ਗੇਂਦ ਨੂੰ ਗੋਲ ਪੋਸਟ ਵਿਚ ਪਹੁੰਚਾ ਕੇ ਏਟੀਕੇ ਨੂੰ ਬੜ੍ਹਤ ਦਿਵਾਈ ਸੀ। ਹਾਲਾਂਕਿ 35000 ਦਰਸ਼ਕਾਂ ਦੀ ਮੌਜੂਦਗੀ ਵਿਚ ਓਗਬੇਚੇ (30ਵੇਂ ਤੇ 45ਵੇਂ ਮਿੰਟ) ਨੇ 15 ਮਿੰਟ ਅੰਦਰ ਦੋ ਗੋਲ ਕਰ ਕੇ ਆਪਣੀ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ।